ਆਲਟੋ ਕਾਰ ਨੇ ਮੋਟਰਸਾਈਕਲ ‘ਤੇ ਜਾ ਰਹੇ ਪਰਿਵਾਰ ਨੂੰ ਮਾਰੀ ਟੱਕਰ, 4 ਸਾਲ ਦੇ ਮਾਸੂਮ ਬੱਚੇ ਦੀ ਮੌ+ਤ, 3 ਜ਼ਖਮੀ

ਖੰਨਾ, 24 ਜੂਨ, 2023 : ਖੰਨਾ ਦੇ ਬੱਸ ਸਟੈਂਡ ਨੇੜੇ ਨੈਸ਼ਨਲ ਹਾਈਵੇ ‘ਤੇ ਬਣੇ ਪੁਲ ‘ਤੇ ਸੜਕੀ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤੇਜ਼ ਰਫ਼ਤਾਰ ਆਲਟੋ ਕਾਰ ਨੇ 4 ਸਾਲਾਂ ਦੇ ਮਾਸੂਮ ਬੱਚੇ ਦੀ ਜਾਨ ਲੈ ਲਈ। ਜਦਕਿ 3 ਜਣੇ ਜ਼ਖਮੀ ਹੋ ਗਏ। ਹਾਦਸੇ ਸਮੇਂ ਕਾਰ ਦੀ ਰਫ਼ਤਾਰ ਜ਼ਿਆਦਾ ਸੀ। ਇਸ ਕਾਰਨ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਇੱਕ ਪਰਿਵਾਰ ਦੇ 4 ਮੈਂਬਰ ਜੀ.ਟੀ ਰੋਡ ਦੇ ਦੂਜੇ ਪਾਸੇ ਜਾ ਕੇ ਡਿੱਗੇ। ਜ਼ਖਮੀਆਂ ਦਾ ਇਲਾਜ ਖੰਨਾ ਦੇ ਸਰਕਾਰੀ ਹਸਪਤਾਲ ਵਿਖੇ ਚੱਲ ਰਿਹਾ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਹਿੰਦ ਦੇ ਪਿੰਡ ਅਤਾਪੁਰ ਦਾ ਰਹਿਣ ਵਾਲਾ ਉੱਤਮ ਦੀਪ ਸਿੰਘ ਆਪਣੇ ਸਹੁਰਾ ਪਰਿਵਾਰ ਨੂੰ ਮਿਲਣ ਲਈ ਮਾਛੀਵਾੜਾ ਸਾਹਿਬ ਗਿਆ ਹੋਇਆ ਸੀ। ਉਸਦੇ ਨਾਲ ਉਸਦੀ ਪਤਨੀ, 4 ਸਾਲ ਦਾ ਬੇਟਾ ਬਿਪਨਜੋਤ ਸਿੰਘ ਅਤੇ 8 ਮਹੀਨੇ ਦਾ ਦੂਜਾ ਬੇਟਾ ਵੀ ਸੀ।

ਚਾਰੇ ਜਣੇ ਮੋਟਰਸਾਈਕਲ ‘ਤੇ ਸਵਾਰ ਸਨ। ਜਦੋਂ ਉਹ ਸਹੁਰੇ ਘਰ ਤੋਂ ਵਾਪਸ ਆ ਰਹੇ ਸੀ ਤਾਂ ਬੱਸ ਸਟੈਂਡ ਨੇੜੇ ਪੁਲ ‘ਤੇ ਇਕ ਤੇਜ਼ ਰਫਤਾਰ ਆਲਟੋ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਖਤਰਨਾਕ ਸੀ ਕਿ ਮੋਟਰਸਾਈਕਲ ਸਵਾਰ ਚਾਰੇ ਜਣੇ ਸੜਕ ਦੇ ਦੂਜੇ ਪਾਸੇ ਜਾ ਕੇ ਡਿੱਗੇ। ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਉੱਤਮਦੀਪ ਸਿੰਘ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸਤੋਂ ਬਾਅਦ ਉਹ ਦੂਜੇ ਪਾਸੇ ਡਿੱਗ ਪਏ। 2 ਮਿੰਟ ਬਾਅਦ ਉਸਨੂੰ ਹੋਸ਼ ਆਈ। ਉਸਦੀ ਪਤਨੀ ਅਤੇ ਦੋਵੇਂ ਬੱਚੇ ਸੜਕ ‘ਤੇ ਲਹੂ-ਲੁਹਾਨ ਹਾਲਤ ‘ਚ ਪਏ ਸਨ।

ਰਾਹਗੀਰਾਂ ਨੇ ਐਂਬੂਲੈਂਸ ਦੀ ਮਦਦ ਨਾਲ ਉਹਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਉਥੇ ਇਲਾਜ ਦੌਰਾਨ ਉਸਦੇ 4 ਸਾਲਾ ਪੁੱਤਰ ਬਿਪਨਜੋਤ ਸਿੰਘ ਦੀ ਮੌਤ ਹੋ ਗਈ। ਆਲਟੋ ਕਾਰ ਦਾ ਡਰਾਈਵਰ ਉਹਨਾਂ ਨੂੰ ਟੱਕਰ ਮਾਰਕੇ ਮੌਕੇ ਤੋਂ ਭੱਜ ਗਿਆ ਸੀ। ਇਸ ਦੌਰਾਨ ਉੱਥੋਂ ਨਿਕਲ ਰਹੇ ਇਨੋਵਾ ਸਵਾਰ ਵਿਅਕਤੀ ਨੇ ਪਿੱਛਾ ਕਰਕੇ ਆਲਟੋ ਕਾਰ ਵਾਲੇ ਨੂੰ ਘੇਰਿਆ। ਉਸਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ ਗਿਆ। ਇਹ ਡਰਾਈਵਰ ਪਾਣੀਪਤ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਲੁਧਿਆਣਾ ਤੋਂ ਵਾਪਸ ਜਾ ਰਿਹਾ ਸੀ।

ਸਿਵਲ ਹਸਪਤਾਲ ਖੰਨਾ ਵਿਖੇ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾਕਟਰ ਆਕਾਸ਼ ਗੋਇਲ ਨੇ ਦੱਸਿਆ ਕਿ ਹਾਦਸੇ ‘ਚ 4 ਵਿਅਕਤੀ ਜ਼ਖਮੀ ਹੋਏ। ਪਤੀ-ਪਤਨੀ ਸਮੇਤ ਦੋ ਜ਼ਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਇਕ ਬੱਚੇ ਦੀ ਹਾਲਤ ਕਾਫੀ ਗੰਭੀਰ ਸੀ। ਉਸਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬ ਨਹੀਂ ਹੋ ਸਕੇ। ਬਾਕੀ ਤਿੰਨ ਜਣਿਆਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਿਆਸਤ ਭਖੀ, ਮੌਜੂਦਾ ਵਿਧਾਇਕ ਦੀ ਸਾਬਕਾ ਵਿਧਾਇਕ ਨੂੰ ਸਿੱਧੀ ਚੁਣੌਤੀ

ਫਰਜ਼ੀ ਲੋਗੋ ਤੇ ਈ-ਮੇਲ ਆਈਡੀ ਬਣਾ ਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ 2 ਕਾਬੂ