ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਟਿਆਲਾ ਰੈਲੀ ਮੁਲਤਵੀ, ਜਲਦ ਹੋਵੇਗਾ ਨਵੀਂ ਤਰੀਕ ਦਾ ਐਲਾਨ

  • ਫਿਲਹਾਲ ਰੈਲੀ ਦੀ ਨਵੀਂ ਤਰੀਕ ਦਾ ਨਹੀਂ ਕੀਤਾ ਗਿਆ ਐਲਾਨ
  • ਪ੍ਰਨੀਤ ਕੌਰ ਵੀ ਹੋਵੇਗੀ ਭਾਜਪਾ ‘ਚ ਸ਼ਾਮਲ, ਜਾ ਸਕਦੀ ਹੈ ਦਿੱਲੀ

ਪਟਿਆਲਾ, 20 ਜਨਵਰੀ 2023 – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 29 ਜਨਵਰੀ ਨੂੰ ਹੋਣ ਵਾਲੀ ਪਟਿਆਲਾ ਰੈਲੀ ਮੁਲਤਵੀ ਹੋ ਗਈ ਹੈ। ਫਿਲਹਾਲ ਰੈਲੀ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਹੋਰ ਤੇਜ਼ ਹੋ ਗਈਆਂ ਹਨ।

ਸੂਤਰਾਂ ਅਨੁਸਾਰ ਪ੍ਰਨੀਤ ਕੌਰ ਕਿਸੇ ਵੀ ਸਮੇਂ ਭਾਜਪਾ ਵਿੱਚ ਸ਼ਾਮਲ ਹੋ ਸਕਦੀ ਹੈ। ਇਸ ਦੇ ਲਈ ਉਹ ਆਪਣੇ ਪਤੀ ਕੈਪਟਨ ਅਮਰਿੰਦਰ ਸਿੰਘ ਵਾਂਗ ਦਿੱਲੀ ਵੀ ਜਾ ਸਕਦੀ ਹੈ। ਉੱਥੇ ਉਹ ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਜਪਾ ‘ਚ ਸ਼ਾਮਲ ਹੋ ਸਕਦੀ ਹੈ।

ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਨੀਤ ਕੌਰ ਪਟਿਆਲਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੀ ਮੌਜੂਦਗੀ ਦੌਰਾਨ ਹੀ ਭਾਜਪਾ ਵਿੱਚ ਸ਼ਾਮਲ ਹੋਵੇਗੀ, ਪਰ ਰੈਲੀ ਮੁਲਤਵੀ ਹੋਣ ਕਾਰਨ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਦਿਨ ਬਦਲ ਗਿਆ ਹੈ। ਹਾਲਾਂਕਿ ਪ੍ਰਨੀਤ ਕੌਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਇੰਤਜ਼ਾਰ ਕਰੇਗੀ ਜਾਂ ਦਿੱਲੀ ਜਾ ਕੇ ਭਾਜਪਾ ‘ਚ ਸ਼ਾਮਲ ਹੋਵੇਗੀ, ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨ ਅੱਜ ਪਟਿਆਲਾ ‘ਚ ਰੱਖਣਗੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ, ਨਾਲੇ ਫਾਜ਼ਿਲਕਾ ਪਹੁੰਚ ਦੇਣਗੇ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ

ਏ-ਕੈਟਾਗਰੀ ਦੇ ਗੈਂਗਸਟਰ ਤੀਰਥ ਢਿੱਲਵਾਂ ਦੀ ਮੌ+ਤ