ਗੁਰਦਾਸਪੁਰ, 15 ਦਸੰਬਰ 2022 – ਮਾਮਲਾ ਬਟਾਲਾ ਤੋਂ ਸਾਮਣੇ ਆਇਆ ਜਿੱਥੇ ਇਕ ਗੁਰਸਿੱਖ ਅੰਮ੍ਰਿਤਧਾਰੀ ਗੁਰਦੇਵ ਸਿੰਘ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਬਾਹਰ ਰੇਹੜੀ ਉਪਰ ਬੈਠ ਕੇ ਮੱਛੀ ਖਾ ਰਿਹਾ ਸੀ ਅਤੇ ਕਿਸੇ ਹੋਰ ਵਲੋਂ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਗੁਰਦੇਵ ਸਿੰਘ ਜੋ ਕਿ ਬਟਾਲਾ ਦੇ ਸਿੰਬਲ ਚੌਕ ਵਿੱਚ ਹਲਵਾਈ ਦੀ ਦੁਕਾਨ ਕਰਦਾ ਹੈ ਕੈਮਰੇ ਅੱਗੇ ਆਕੇ ਮਾਫ਼ੀ ਮੰਗਦਾ ਕਹਿ ਰਿਹਾ ਹੈ ਕਿ ਮੇਰੇ ਕੋਲੋ ਗਲਤੀ ਹੋ ਗਈ।
ਬੁਹਤ ਸਮੇ ਤੋ ਅੰਮ੍ਰਿਤ ਛਕਿਆ ਹੋਇਆ ਸੀ ਜੋ ਮੈਨੂੰ ਸ਼੍ਰੀ ਸਾਹਿਬ ਵੀ ਹੁਣ ਉਤਾਰਨੇ ਪਏ। ਡਾਕਟਰ ਨੇ ਦੱਸਿਆ ਸੀ ਕਿਉਂਕਿ ਗੋਡੇ ਦੀ ਬੀਮਾਰੀ ਕਾਰਨ ਚੱਲਣ ਫਿਰਨ ਵਿੱਚ ਮੁਸ਼ਕਲ ਆਉਂਦੀ ਹੈ। ਡਾਕਟਰ ਦੇ ਦੱਸਣ ਅਨੁਸਾਰ ਪਹਿਲਾ ਮੱਛੀ ਦੇ ਤੇਲ ਦੇ ਕੈਪਸੂਲ ਵੀ ਖਾਉੱਦਾ ਰਿਹਾ ਹਾਂ।ਹੁਣ ਫਿਰ ਸ਼੍ਰੀ ਦਰਬਾਰ ਸਾਹਿਬ ਜਾਕੇ ਮਾਫ਼ੀ ਮੰਗ ਕੇ ਦੁਬਾਰਾ ਅੰਮ੍ਰਿਤ ਛਕਾਂਗਾ ਅਤੇ ਉਸ ਤੋਂ ਬਾਅਦ ਬਿਲਕੁਲ ਮਰਿਆਦਾ ਵਿੱਚ ਰਹਾਂਗਾ।