ਚੰਡੀਗੜ੍ਹ, 3 ਨਵੰਬਰ 2022- ਅੰਮ੍ਰਿਤਪਾਲ ਸਿੰਘ ਵੀਰਵਾਰ ਨੂੰ ਖਰੜ ਪੁੱਜੇ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਦੇ ਕੋਹੜ ਤੋਂ ਬਚਣ ਲਈ ਕਿਹਾ। ਉਨ੍ਹਾਂ ਪੰਜਾਬ ਦੀਆਂ ਸਰਕਾਰਾਂ ‘ਤੇ ਵਰ੍ਹਦਿਆਂ ਕਿਹਾ ਕਿ ਪਿਛਲੀਆਂ ਸਾਰੀਆਂ ਸਰਕਾਰਾਂ ਇਸ ਗੱਲ ‘ਤੇ ਵੋਟਾਂ ਲੈ ਕੇ ਬਣੀਆਂ ਹਨ ਕਿ ਨਸ਼ਾ ਬੰਦ ਦਿੱਤਾ ਜਾਵੇਗਾ ਪਰ ਅੱਜ ਤੱਕ ਅਜਿਹਾ ਨਹੀਂ ਹੋਇਆ। ਅੰਮ੍ਰਿਤਪਾਲ ਸਿੰਘ ਨੇ ਕਿਹਾ ਨੌਜਵਾਨ ਨਸ਼ਾ ਕਰਨ ਦੀ ਬਜਾਏ ਆਪਣੀ ਕੌਮ ਲਈ ਜਜ਼ਬਾ ਰੱਖਣ ਅਤੇ ਕੌਮ ਲਈ ਸੰਘਰਸ਼ ਕਰਨ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ ‘ਤੇ ਵੀ ਭੜਾਸ ਕੱਢੀ।
ਉੱਥੇ ਹੀ ਅੰਮ੍ਰਿਤਪਾਲ ਮੰਨਿਆ ਕਿ, ਮੈਂ ਨੌਜਵਾਨਾਂ ਨੂੰ ਭੜਕਾ ਰਿਹਾਂ ਅਤੇ ਚਾਹੁੰਦਾ ਹਾਂ ਕਿ ਨੌਜਵਾਨ ਭੜਕਣ ਅਤੇ ਭੜਕ ਕੇ ਗੁਲਾਮੀ ਦੀ ਪਛਾਣ ਕਰਨ। ਸੰਬੋਧਨ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਵਿਰੋਧ ਕਰਨ ਵਾਲਿਆਂ ਨੂੰ ਸਿੱਧੀ ਧਮਕੀ ਦਿੱਤੀ ਅਤੇ ਕਿਹਾ ਕਿ, ਪੁਲਿਸ ਇਨ੍ਹਾਂ ਨੂੰ ਰੋਕੇ ਨਾ ਅਸੀਂ ਖੁਦ ਹੀ ਇਨ੍ਹਾਂ ਦਾ ਇਲਾਜ਼ ਕਰ ਦੇਵਾਂਗੇ।
ਇਸ ਦੇ ਨਾਲ ਹੀ ਅੰਮ੍ਰਿਤਪਾਲ ਨੇ ਵਾਲ ਕਟਵਾਉਣ ਅਤੇ ਜੀਨਾਂ ਪਾਉਣ ਵਾਲਿਆਂ ਤੇ ਵੀ ਸਵਾਲ ਚੁੱਕੇ। ਸਿੱਧੇ ਤੌਰ ‘ਤੇ ਖ਼ਾਲਿਸਤਾਨ ਬਣਾਉਣ ਦੀ ਗੱਲ ਕਰਦਿਆਂ ਅੰਮ੍ਰਿਤਪਾਲ ਨੇ ਕਿਹਾ ਕਿ, ਖ਼ਾਲਿਸਤਾਨ ਤਾਂ ਬਣੇਗਾ ਜੇਕਰ ਨੌਜਵਾਨ ਖ਼ਾਲਸੇ ਬਣਨਗੇ, ਮਤਲਬ ਕਿ ਅੰਮ੍ਰਿਤ ਛਕਣਗੇ।