ਅੰਮ੍ਰਿਤਸਰ ਬਣਿਆ ਨੋ ਫਲਾਈ ਜ਼ੋਨ: ਕਿਸੇ ਵੀ ਤਰ੍ਹਾਂ ਦੇ ਡਰੋਨ ਜਾਂ ਮਾਨਵ ਰਹਿਤ ਜਹਾਜ਼ ਉਡਾਉਣ ‘ਤੇ ਪਾਬੰਦੀ

  • G20 ਕਾਨਫਰੰਸ ਦੇ ਕਾਰਨ ਲਿਆ ਫੈਸਲਾ

ਅੰਮ੍ਰਿਤਸਰ, 16 ਮਾਰਚ 2023 – ਇੱਥੇ ਚੱਲ ਰਹੇ ਜੀ-20 ਸੰਮੇਲਨ ਦੇ ਮੱਦੇਨਜ਼ਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 14 ਮਾਰਚ ਤੋਂ 21 ਮਾਰਚ, 2023 ਤੱਕ ਪੂਰੇ ਕਮਿਸ਼ਨਰੇਟ ਖੇਤਰ ਵਿੱਚ ਉਡਣ ਵਾਲੇ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ’ਤੇ ਪਾਬੰਦੀ ਲਗਾਈ ਹੈ। ਇਸ ਪਾਬੰਦੀ ਵਿੱਚ ਜੀ-20 ਸਿੱਖਿਆ ਦੇ ਸਥਾਨ, ਵਰਕਿੰਗ ਗਰੁੱਪ ਦੀਆਂ ਮੀਟਿੰਗਾਂ, ਉਹ ਸਥਾਨ ਅਤੇ ਰਸਤੇ ਜਿੱਥੇ ਡੈਲੀਗੇਟ ਠਹਿਰੇ ਹੋਏ ਹਨ, ਵੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪੰਜਾਬ 15 ਤੋਂ 17 ਮਾਰਚ ਤੱਕ ਦੂਜੇ ਐਜੂਕੇਸ਼ਨ ਵਰਕਿੰਗ ਗਰੁੱਪ (ਐੱਡ ਡਬਲਯੂ.ਜੀ.) ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ 28 ਜੀ-20 ਮੈਂਬਰ ਦੇਸ਼, ਮਹਿਮਾਨ ਦੇਸ਼ ਅਤੇ ਸੰਸਥਾਵਾਂ(ਓ.ਈ.ਸੀ.ਡੀ., ਯੂਨੈਸਕੋ ਅਤੇ ਯੂਨੀਸੈਫ), ਜਿਨ੍ਹਾਂ ਨੂੰ ਸੱਦਾ ਦਿੱਤਾ ਹੈ, ਇਸ 3 ਦਿਨਾਂ ਸਮਾਗਮ ਦੌਰਾਨ ਸੈਮੀਨਾਰ/ਪ੍ਰਦਰਸ਼ਨੀ ਅਤੇ ਵਰਕਿੰਗ ਗਰੁੱਪ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਲੇਬਰ ’ਤੇ ਐਲ20 ਦੀ ਮੀਟਿੰਗ 19-20 ਮਾਰਚ ਨੂੰ ਹੋਣੀ ਹੈ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (ਸੀ.ਪੀ.) ਨੌਨਿਹਾਲ ਸਿੰਘ ਨੇ ਦੱਸਿਆ ਕਿ ਮੀਟਿੰਗਾਂ ਦੇ ਸਥਾਨਾਂ, ਠਹਿਰਨ ਦੇ ਸਥਾਨਾਂ ਅਤੇ ਰਸਤਿਆਂ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਸੁਰੱਖਿਆ ਦੀ ਮਜ਼ਬੂਤੀ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ਦੇ ਉੱਡਣ ’ਤੇ ਪਾਬੰਦੀ ਲਗਾਈ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੱਡੇ ਬਾਦਲ ਨੂੰ ਮਿਲੀ ਜ਼ਮਾਨਤ, ਸੁਖਬੀਰ ਦੀ ਜ਼ਮਾਨਤ ਅਰਜ਼ੀ ਰੱਦ

ਆਪ ਸਰਕਾਰ ਦਾ 1 ਸਾਲ ਪੂਰਾ ਹੋਣ ‘ਤੇ ਮਾਨ ਨੇ ਗਿਣਾਈਆਂ ਪ੍ਰਾਪਤੀਆਂ, ਕਿਹਾ – ਅਗਲੀ ਪੀੜ੍ਹੀ ਦੇ ਭਵਿੱਖ ਨੂੰ ਬਣਾਵਾਂਗੇ, ਮੇਰੇ ‘ਤੇ ਭਰੋਸਾ ਰੱਖੋ