ਅੰਮ੍ਰਿਤਸਰ, 27 ਅਕਤੂਬਰ 2022 – ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ, ਕਿ ਇੱਕ ਸਪੈਸ਼ਲ ਅੰਡਰ ਕਵਰ ਆਪ੍ਰੇਸ਼ਨ ਵਿੱਚ ਅਸੀਂ ਅੰਮ੍ਰਿਤਸਰ ਜੇਲ੍ਹ ਵਿੱਚ ਤਾਇਨਾਤ ਜੇਲ ਮੈਡੀਕਲ ਅਫਸਰ ਡਾ. ਦਵਿੰਦਰ ਸਿੰਘ ਨੂੰ ਦੋ ਕੈਦੀਆਂ ਨੂੰ 194 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਦੇ ਦੋ ਪੈਕੇਟ ਪਹੁੰਚਾਉਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਐਫਆਈਆਰ ਦਰਜ ਕਰਕੇ ਐਸਟੀਐਫ ਹਵਾਲੇ ਕਰ ਦਿੱਤਾ ਗਿਆ ਹੈ।