ਲੜਕੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਦੀ ਕੋਸ਼ਿਸ਼, ਮੌਕੇ ‘ਤੇ ਹੀ ਕਾਬੂ

ਚੰਡੀਗੜ੍ਹ, 3 ਅਗਸਤ 2022 – ਜਲੰਧਰ ਖਾਂਬਰਾ ਕੋਲ ਮੌਜੂਦ ਇਕ ਗੁਰੂਦੁਆਰਾ ਸਾਹਿਬ ‘ਚ ਇਕ ਲੜਕੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਜਦ ਤਕ ਲੜਕੀ ਇਸ ਘਟਨਾ ਨੂੰ ਦਿੰਦੀ, ਮੌਕੇ ‘ਤੇ ਮੌਜੂਦ ਗ੍ਰੰਥੀ ਸਿੰਘ ਵੱਲੋਂ ਫੜ ਲਿਆ ਗਿਆ।

ਮੌਕੇ ‘ਤੇ ਮੌਜੂਦ ਸੰਗਤ ਨੇ ਦੱਸਿਆ ਕਿ ਲੜਕੀ ਵੱਲੋਂ ਫੜੇ ਜਾਣ ਤੋਂ ਬਾਅਦ ਇੱਕ ਲਾਈਨ ਵਾਰ-ਵਾਰ ਬੋਲੀ ਜਾ ਰਹੀ ਹੈ ਅਤੇ ਜਿਸ ਬਾਰੇ ਕਿਸੇ ਨੂੰ ਵੀ ਕੁੱਝ ਸਮਝ ਨਹੀਂ ਆ ਰਿਹਾ ਹੈ।

ਇਸ ਤੋਂ ਬਿਨਾਂ ਸੰਗਤ ਨੇ ਦੱਸਿਆ ਕਿ ਇਸ ਪਿੰਡ ‘ਚ ਹੀ ਮੌਜੂਦ ਇੱਕ ਚਰਚ ਨਾਲ ਵੀ ਇਸ ਸਬੰਧ ‘ਚ ਗੱਲ ਕੀਤੀ ਗਈ ਸੀ, ਉਨ੍ਹਾਂ ਕਿਹਾ ਕਿ ਇਸ ਲੜਕੀ ਵੱਲੋਂ ਉਨ੍ਹਾਂ ਨਾਲ ਵੀ ਬੁਰਾ ਵਰਤਾਓ ਕੀਤਾ ਗਿਆ ਸੀ, ਜਿਸ ਕਾਰਨ ਉਸ ਨੂੰ ਚਰਚ ‘ਚੋਂ ਕੱਢ ਦਿੱਤਾ ਗਿਆ ਸੀ।

ਫਿਲਹਾਲ ਲੜਕੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0
Harpal Cheema

ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀਆਂ ਤਿਆਰੀਆਂ: ਵਿੱਤ ਮੰਤਰੀ ਹਰਪਾਲ ਚੀਮਾ ਦੀ ਹੈਲਥ ਵਰਕਰ ਯੂਨੀਅਨ ਨਾਲ ਮੀਟਿੰਗ

ਵੇਟਲਿਫਟਰ ਵਿਕਾਸ ਠਾਕੁਰ ਵੀ ਮੂਸੇਵਾਲਾ ਦਾ ਫੈਨ: ਚਾਂਦੀ ਦਾ ਤਗਮਾ ਜਿੱਤ ਕੇ ਉਸੇ ਅੰਦਾਜ਼ ‘ਚ ਮਨਾਇਆ ਜਸ਼ਨ