ਪੰਜਾਬ ਦੇ ਬਹੁਪੱਖੀ ਸੰਕਟ ਦੀ ਨਿਸ਼ਾਨਦੇਹੀ ਕਰਨ ਲਈ ਹੋਵੇਗਾ ਖੁੱਲ੍ਹਾ ਸੰਵਾਦ – ਕੇਂਦਰੀ ਸਿੰਘ ਸਭਾ

  • ਪੰਜਾਬ ਦੇ ਬੁਹਪੱਖੀ ਸੰਕਟ ਦੀ ਨਿਸ਼ਾਨਦੇਹੀ ਕਰਨ ਦੀ ਵਿਚਾਰ ਚਰਚਾ

ਚੰਡੀਗੜ੍ਹ 3 ਅਕਤੂਬਰ, (2022) – ਕੇਂਦਰੀ ਸਿੰਘ ਸਭਾ, ਗੁਰਮਤਿ ਲੋਕ ਧਾਰਾ ਵਿਚਾਰ ਮੰਚ, ਮਾਲਵਾ ਰੀਸਰਚ ਸੈਂਟਰ, ਜਾਗੋ ਇੰਟਰਨੈਸ਼ਨਲ ਅਤੇ ਪੰਜਾਬ ਹਿਤੈਸ਼ੀ ਬਹੁਤ ਸਾਰੀਆਂ ਸੰਸਥਾਵਾਂ ਨਾਲ ਮਿਲਕੇ 9 ਅਕਤੂਬਰ ਐਤਵਾਰ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ ਵਿੱਚ ਪੰਜਾਬ ਦੇ ਬਹੁਪੱਖੀ ਸੰਕਟ ਦੀ ਨਿਸ਼ਾਨਦੇਹੀ ਕਰਨ ਲਈ ਇੱਕ ਖੁੱਲਾ ਸੰਵਾਦ ਕਰਵਾਉਣ ਜਾ ਰਹੀ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਪੰਜਾਬ ਇੱਕ ਬਹੁ-ਪੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਜਿਸਦੇ ਆਰਥਿਕ, ਸਮਾਜਿਕ, ਸਭਿਆਚਾਰਕ, ਨੈਤਿਕ, ਵਾਤਾਵਰਣ ਅਤੇ ਬੌਧਿਕ ਪਾਸਾਰ ਹਨ। ਆਰਥਿਕ ਤੌਰ ਤੇ ਕਿਸੇ ਵੇਲੇ ਜੀ.ਡੀ.ਪੀ (ਕੁੱਲ ਘਰੇਲੂ ਉਤਾਪਦਨ) ਅਤੇ ਪਰ ਕੈਪੀਟਾ ਇਨਕਮ/ਜੀਅ ਪ੍ਰਤੀ ਆਮਦਨੀ ਵਿਚ ਪਹਿਲੇ ਨੰਬਰ ਤੇ ਰਹਿਣ ਵਾਲਾ ਪੰਜਾਬ ਅੱਜ ਦੂਜੇ ਰਾਜਾਂ ਦੇ ਮੁਕਾਬਲੇ ਵਿੱਚ ਲਗਾਤਾਰ ਥੱਲੇ ਨੂੰ ਜਾ ਰਿਹਾ ਹੈ। ਪੰਜਾਬ ਸਿਰ ਐਨਾ ਕਰਜ਼ਾ ਚੜ ਗਿਆ ਹੈ ਕਿ ਉਸਦਾ ਵਿਆਜ਼ ਅਦਾ ਕਰਨ ਲਈ ਹੋਰ ਕਰਜ਼ਾ ਚੁੱਕਣਾ ਪੈ ਰਿਹਾ ਹੈ। ਪੰਜਾਬ ਤੋਂ ਅੱਜ ਵੱਡੇ ਪੱਧਰ ਤੇ ਸ਼ਰਮਾਏ ਦਾ ਨਿਕਾਸ ਹੋ ਰਿਹਾ ਹੈ। ਪੰਜਾਬ ਵਿੱਚ ਵੱਡੇ ਪੱਧਰ ਤੇ ਹੋ ਰਹੀ ਪੰਜਾਬੀ ਵੱਸੋਂ ਦੇ ਪਰਵਾਸ ਅਤੇ ਗੈਰ ਪੰਜਾਬੀ ਵੱਸੋਂ ਦੇ ਆਵਾਸ ਕਾਰਨ ਵੱਸੋਂ ਦਾ ਤੇਜ਼ੀ ਨਾਲ ਬਦਲਾਅ (ਡੈਮੋਗਰਾਫਿਕ ਚੇਂਜ) ਹੋ ਰਿਹਾ ਹੈ। ਉਸ ਨਾਲ ਪੰਜਾਬ ਵਿੱਚ ਸਮਾਜਿਕ ਅਸਥਿਰਤਾ ਪੈਂਦਾ ਹੋ ਰਹੀ ਹੈ।

ਪੰਜਾਬ ਦਾ ਵਿਲੱਖਣ ਸਭਿਆਚਰ ਜੋ ਕਿ ਭਾਰਤੀ ਉਪ-ਮਹਾਂਦੀਪ ਵਿੱਚ ਉਪਜੀਆਂ ਦੋ ਵੱਡੀਆਂ ਸਭਿਆਤਾਵਾਂ, ਸਿੰਧੂ ਘਾਟੀ ਸਭਿਆਤਾ ਅਤੇ ਗੰਗਾ, ਯਮਨਾ ਸਭਿਆਤਾ ਇੱਕ ਪੁਲ ਦੇ ਤੌਰ ਤੇ ਵਿਕਸਿਤ ਹੋਇਆ ਸੀ, ਦੀ ਸਭਿਆਚਾਰਕ ਵਿਲੱਖਣਤਾ ਅਤੇ ਹੋਂਦ ਲਈ ਖਤਰਾ ਪੈਂਦਾ ਹੋ ਗਿਆ ਹੈ। ਇਹ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਸੰਕਟ ਪੰਜਾਬ ਨੂੰ ਨੈਤਿਕ ਸੰਕਟ ਅਤੇ ਅਨੈਤਿਕਤਾ ਵੱਲ ਧੱਕ ਰਹੇ ਹਨ। ਪੰਜਾਬ ਦਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਮੁਕਣ ਕੱਢੇ ਪਹੁੰਚ ਗਿਆ ਹੈ ਅਤੇ ਪੰਜਾਬ ਬੰਜਰ ਹੋਣ ਵੱਲ ਜਾ ਰਿਹਾ ਹੈ। ਪੰਜਾਬ ਦਾ ਬੌਧਿਕ ਵਰਗ ਹਾਲੇ ਤੱਕ ਪੰਜਾਬ ਨੂੰ ਸਨਮੁੱਖ ਬਹੁਪੱਖੀ ਸੰਕਟ ਦੀ ਨਿਸ਼ਾਨਦੇਹੀ ਕਰਨ ਵਿੱਚ ਜ਼ਿਆਦਾਤਰ ਸਫਲ ਨਹੀਂ ਹੋ ਸਕਿਆ ਨਤੀਜੇ ਵੱਜੋਂ ਪੰਜਾਬ ਇੱਕ ਯੋਗ ਬੌਧਿਕ ਅਗਵਾਈ ਤੋਂ ਵਾਂਝਾ ਰਹਿ ਰਿਹਾ ਹੈ। ਅਮਲੀ ਤੌਰ ਤੇ ਬੌਧਿਕ ਅਗਵਾਈ ਦੀ ਗੈਰ ਹਾਜ਼ਰ ਹੋਣ ਵਾਲੀ ਅਵਸੱਥਾ ਵਿੱਚੋਂ ਗੁਜ਼ਰ ਰਿਹਾ ਹੈ।

ਸਾਡੀ ਸਮਝ ਅਨੁਸਾਰ ਪੰਜਾਬ ਦੇ ਇਤਿਹਾਸ ਵਿੱਚ ਇਹ ਦਰਜ ਹੋਣਾ ਚਾਹੀਦਾ ਹੈ ਕਿ ਪੰਜਾਬ ਹਿਤੈਸ਼ੀ ਸੰਸਥਾਵਾਂ ਅਤੇ ਸ਼ਖਸੀਅਤਾਂ ਇੱਕ ਜਗ੍ਹਾਂ ਇਕੱਤਰ ਹੋਕੇ ਪੰਜਾਬ ਦੇ ਬਹੁਪੱਖੀ ਸੰਕਟ ’ਚ ਨਿਸ਼ਾਨਦੇਹੀ ਕਰਨ ਤੇ ਇਹਨਾਂ ਦੇ ਹੱਲ ਲਈ ਬਾਬਾ ਨਾਨਕ ਸਾਹਿਬ ਦੇ ਫਲਸਫੇ ਦੀ ਰੋਸ਼ਨੀ ਵਿੱਚ ਸਰਬੱਤ ਦੇ ਭਲੇ, ਆਪਸੀ ਭਾਈਚਾਰਕ ਸਮਝ, ਪੁਰਅਮਨ ਸੰਘਰਸ਼ ਅਤੇ ਕੇਂਦਰ-ਰਾਜ ਸਬੰਧਾਂ ਨੂੰ ਸ਼ਬਦ ਦੇ ਸਹੀ ਅਰਥਾਂ ਵਿੱਚ ਫੈਡਰਲ ਲੀਹਾਂ ਤੇ ਢਾਲਦਿਆਂ ਜਮਹੂਰੀਕਰਨ ਵੱਲ ਵਧਣ ਲਈ ਸੰਵਾਦ ਰਚਾਉਣ ਜਾ ਰਹੀਆਂ ਹਨ। ਅਸੀਂ ਸਭ ਪੰਜਾਬ ਹਿਤੈਸ਼ੀ ਸੰਸਥਾਵਾਂ, ਵਿਦਵਾਨਾਂ ਬੁੱਧੀਜੀਵੀਆਂ ਅਤੇ ਪੰਜਾਬ ਦੇ ਭਵਿੱਖ ਲਈ ਚਿੰਤਕ ਸਭ ਲੋਕਾਂ ਨੂੰ ਇਸ ਸੰਵਾਦ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੰਦੇ ਹਨ।

ਇਸ ਸਾਂਝੇ ਬਿਆਨ ਵਿੱਚ ਡਾ. ਸਵਰਾਜ ਸਿੰਘ (ਯੂ.ਐਸ.ਏ), ਡਾ. ਪਿਆਰੇ ਲਾਲ ਗਰਗ, ਪ੍ਰੋਫੈਸਰ ਸ਼ਾਮ ਸਿੰਘ, ਪ੍ਰੋ. ਮਨਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਮਾਲਵਿੰਦਰ ਸਿੰਘ ਮਾਲੀ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ ਆਦਿ ਸ਼ਾਮਿਲ ਹੋਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ ਮਾਲ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਗੁਰਦੁਆਰਾ ਸਾਹਿਬ ਦੀ ਜ਼ਮੀਨ ਤੇ ਕਬਜ਼ਾ ਕਰਨ ਆਏ ਹਰਪਾਲ ਸਿੰਘ ਯੂ.ਕੇ. ਸਮੇਤ 20 ਲੋਕਾਂ ਖ਼ਿਲਾਫ਼ ਪਰਚਾ ਦਰਜ