‘ਆਪ’ ਦੇ ਇੱਕ ਹੋਰ ਦਾ ਅੱਜ ਹੋਣ ਜਾ ਰਿਹਾ ਹੈ ਵਿਆਹ, ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ ਲੜਕੀ

  • ਮੋਹਾਲੀ ‘ਚ ਮੁੱਖ ਮੰਤਰੀ ਮਾਨ ਸਮੇਤ ਕਈ ਵੀ.ਵੀ.ਆਈ.ਪੀਜ਼ ਕਰਨਗੇ ਸ਼ਿਰਕਤ

ਮੋਹਾਲੀ, 9 ਦਸੰਬਰ 2023 – ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲੇ ਦੇ ਨਯਾਗਾਓਂ ਕਸਬੇ ‘ਚ ਸਥਿਤ ਇਕ ਨਿੱਜੀ ਰਿਜ਼ੋਰਟ ‘ਚ ਅੱਜ ਪੰਜਾਬ ਦੇ ਇਕ ਵਿਧਾਇਕ ਦਾ ਵਿਆਹ ਸਮਾਰੋਹ ਤੈਅ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੀਆਈਪੀ ਮਹਿਮਾਨ ਇਸ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਫਤਹਿਗੜ੍ਹ ਸਾਹਿਬ ਦੀ ਅਮਲੋਹ ਵਿਧਾਨ ਸਭਾ ਸੀਟ ਤੋਂ ‘ਆਪ’ ਵਿਧਾਇਕ ਗੁਰਿੰਦਰ ਸਿੰਘ ਗੈਰੀ ਅੱਜ ਬਰਾਤ ਲੈ ਕੇ ਇੱਥੇ ਪੁੱਜਣਗੇ।

ਮੁੱਖ ਮੰਤਰੀ ਮਾਨ ਦੀ ਆਮਦ ਕਾਰਨ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ। ਇਸ ਰਿਜ਼ੋਰਟ ਨੂੰ ਜਾਣ ਵਾਲੀ ਹਰ ਸੜਕ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੁੱਖ ਮੰਤਰੀ ਤੋਂ ਇਲਾਵਾ ਹੋਰ ਪਾਰਟੀਆਂ ਦੇ ਕਈ ਆਗੂਆਂ ਦੇ ਆਉਣ ਦੀ ਸੂਚਨਾ ਹੈ। ਗੁਰਿੰਦਰ ਸਿੰਘ ਗੈਰੀ ਦਾ ਵਿਆਹ ਫ਼ਿਰੋਜ਼ਪੁਰ ਦੀ ਇੱਕ ਲੜਕੀ ਨਾਲ ਤੈਅ ਹੋਇਆ ਹੈ। ਅੱਜ ਉਹ ਬੜੀ ਧੂਮਧਾਮ ਨਾਲ ਬਰਾਤ ਲੈ ਕੇ ਇੱਥੇ ਪੁੱਜਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫ਼ਿਰੋਜ਼ਪੁਰ ‘ਚ BSF ਨੇ ਸੁੱਟਿਆ ਪਾਕਿ ਡਰੋਨ: ਤਲਾਸ਼ੀ ਦੌਰਾਨ ਖੇਤਾਂ ‘ਚੋਂ ਮਿਲਿਆ

ਅਬੋਹਰ ‘ਚ ਮਾਂ-ਪੁੱਤ ਦੀ ਮੌ+ਤ: ਇੱਕ ਹਾਦਸੇ ‘ਚ ਜ਼ਖਮੀ ਹੋਇਆਂ ਦੀ ਮਦਦ ਕਰਨ ਵੇਲੇ ਅਣਪਛਾਤੇ ਟੈਂਪੂ ਨੇ ਦੋਵਾਂ ਨੂੰ ਕੁਚਲਿਆ