- DSP ‘ਤੇ ਕ+ਤ+ਲ ਕੇਸ ਦੀ ਫਾਇਲ ਗੁੰਮ ਕਰਨ ਦੇ ਲੱਗੇ ਇਲਜ਼ਾਮ,
- ਇਸ ਮਾਮਲੇ ‘ਚ ਐਸ ਆਈ ਖੇਮ ਚੰਦ ਵੀ ਨਾਮਜ਼ਦ,
- DSP ਸੁਸ਼ੀਲ ਕੁਮਾਰ ਦੀ 20 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਹੋ ਚੁੱਕੀ ਹੈ ਗ੍ਰਿਫਤਾਰੀ
ਫ਼ਰੀਦਕੋਟ, 23 ਜੁਲਾਈ 2023 – ਪਿਛਲੇ ਦਿਨੀਂ ਫ਼ਰੀਦਕੋਟ ਦੇ ਪਿੰਡ ਕੋਟਸੁਖਿਆ ਵਿੱਚ 7 ਨਵੰਬਰ 2019 ਨੂੰ ਡੇਰਾ ਮੁਖੀ ਦਿਆਲਦਾਸ ਦੇ ਹੋਏ ਕਤਲ ਕੇਸ ‘ਚ ਫਰੀਦਕੋਟ ਦੇ DSP ਸੁਸ਼ੀਲ ਕੁਮਾਰ ‘ਤੇ 20 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫਤਾਰੀ ਹੋਈ ਸੀ। ਅਸਲ ‘ਚ ਹੁਣ DSP ‘ਤੇ ਕਤਲ ਕੇਸ ਦੀ ਫਾਇਲ ਗੁੰਮ ਕਰਨ ਦੇ ਇਲਜ਼ਾਮ ਲੱਗੇ ਸਨ। ਜਿਸ ਤੋਂ ਬਾਅਦ ਗ੍ਰਿਫਤਾਰ ਹੋਏ ਡੀ.ਐਸ.ਪੀ ‘ਤੇ ਇੱਕ ਹੋਰ ਕੇਸ ਦਰਜ ਹੋਇਆ ਹੈ। ਇਸ ਮਾਮਲੇ ‘ਚ ਐਸ ਆਈ ਖੇਮ ਚੰਦ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਦੱਸ ਦਈਏ ਕਿ ਇਸੇ ਕੇਸ ਵਿੱਚ 20 ਲੱਖ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ ਫਿਲਹਾਲ ਡੀ ਐੱਸ ਪੀ ਵਿਜੀਲੈਂਸ ਦੀ ਗ੍ਰਿਫ਼ਤ ਵਿੱਚ ਹੈ। ਦੱਸ ਦਈਏ ਕਿ DiG ਦੇ ਨਾਮ ਤੇ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਇਸ ਮਾਮਲੇ ਵਿਚ DSP ਸਮੇਤ ਪੰਜ ਜਾਣਿਆ ਤੇ ਪਰਚਾ ਦਰਜ ਕੀਤਾ ਗਿਆ ਸੀ ਦੱਸ ਦਈਏ ਕਿ ਇਸ ਕਤਲ ਕੇਸ ਮਾਮਲੇ ਸੰਬੰਧਿਤ ਇਕ ਫਾਇਲ ਗੁੰਮ ਹੋਈ ਸੀ। ਉਸ ਫਾਇਲ ਦੀ ਗੁੰਮਸ਼ੁਦਗੀ ਤੋਂ ਬਾਅਦ ਕੁਝ ਅਗਿਆਤ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪਿਛਲੇ ਦਿਨੀ ਵਿਜ਼ਿਲੈਂਸ ਵਲੋਂ ਡੀ ਐਸ ਪੀ ਨੂੰ ਗ੍ਰਿਫਤਾਰ ਕਰ ਪੁੱਛਗਿੱਛ ਤੋਂ ਬਾਅਦ ਉਸ ਸਮੇਂ ਦੀ ਬਣੀ ਸਿੱਟ ਦੇ ਦੋ ਅਧਿਕਾਰੀ DSP ਸੁਸ਼ੀਲ ਕੁਮਾਰ, Si ਖੇਮ ਚੰਦ ਇਹਨਾਂ ਦੋਹਾਂ ਤੇ FiR ਦਰਜ ਕਰ ਨਾਮਜ਼ਦ ਕਰ ਲਿਆ ਗਿਆ ਹੈ। ਫਿਲਹਾਲ ਵਿਜੀਲੈਂਸ ਵੱਲੋਂ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ।