- ਮ੍ਰਿਤਕ ਕਿਸਾਨ ਦਇਆ ਸਿੰਘ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ
- ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਮੌਤ ਦਾ ਕਾਰਨ
- ਮ੍ਰਿਤਕ ਫੌਜ ‘ਚੋਂ ਸੇਵਾਮੁਕਤ ਸੀ
ਸ਼ੰਭੂ ਬਾਰਡਰ, 31 ਮਾਰਚ 2024 – ਹਰਿਆਣਾ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਅੱਜ ਸਵੇਰੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਸ਼ੰਭੂ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 48ਵੇਂ ਦਿਨ ਅੱਜ ਦਇਆ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਤਰਸਿੱਕਾ, ਬਾਬਾ ਬਕਾਲਾ, ਅੰਮ੍ਰਿਤਸਰ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਇਆ ਸਿੰਘ ਪਿਛਲੇ ਕਈ ਦਿਨਾਂ ਤੋਂ ਅੰਦੋਲਨ ਵਿੱਚ ਸ਼ਾਮਲ ਸੀ।
ਫਿਲਹਾਲ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗਾ। ਦਇਆ ਸਿੰਘ 71 ਸਾਲਾਂ ਦੇ ਸਨ ਅਤੇ ਉਹ ਕਾਫੀ ਦਿਨਾਂ ਤੋਂ ਸਰਹੱਦ ‘ਤੇ ਮੌਜੂਦ ਸੀ।
ਦਇਆ ਸਿੰਘ ਫੌਜ ਵਿੱਚੋਂ ਸੇਵਾਮੁਕਤ ਹੋਇਆ ਸੀ ਅਤੇ 6 ਦਿਨ ਪਹਿਲਾਂ ਕਿਸਾਨ ਮੋਰਚੇ ਵਿੱਚ ਗਿਆ ਸੀ। ਕਰੀਬ 10 ਵਿੱਘੇ ਜ਼ਮੀਨ ਸੀ ਜਿਸ ‘ਤੇ ਉਹ ਖੇਤੀ ਕਰਦਾ ਸੀ। ਉਸ ਦੇ ਦੋ ਪੁੱਤਰ ਹਨ ਅਤੇ ਦੋਵੇਂ ਵਿਆਹੇ ਹੋਏ ਹਨ। ਦਇਆ ਸਿੰਘ ਤਰਸਿੱਕਾ ਦਾ ਪੱਕਾ ਚੇਲਾ ਸੀ।
ਇਸ ਤੋਂ ਪਹਿਲਾਂ ਸ਼ੰਭੂ ਸਰਹੱਦ ‘ਤੇ 9 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਦਇਆ ਸਿੰਘ ਸਮੇਤ 10 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ 11 ਮਾਰਚ ਨੂੰ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ, ਜੋ ਪਹਿਲੇ ਦਿਨ ਤੋਂ ਹੀ ਖਨੌਰੀ ਸਰਹੱਦ ‘ਤੇ ਡਟਿਆ ਹੋਇਆ ਸੀ।