- ਮ੍ਰਿਤਕ ਨੌਜਵਾਨ ਮਲਕੀਤ ਸਿੰਘ ਦੇ ਹਨ ਦੋ ਛੋਟੇ ਛੋਟੇ ਬੱਚੇ
ਗੁਰਦਾਸਪੁਰ 7 ਅਗਸਤ 2025 – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਯਾਦਪੁਰ ਸੇਖਵਾਂ ਦੇ ਰਹਿਣ ਵਾਲੇ ਮਲਕੀਤ ਸਿੰਘ ਇੱਕ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਵਿਦੇਸ਼ ਦੀ ਧਰਤੀ ਪੁਰਤਗਾਲ ਆਪਣੇ ਚੰਗੇ ਭਵਿੱਖ ਅਤੇ ਚੰਗੀ ਰੋਜ਼ੀ ਰੋਟੀ ਕਮਾਉਣ ਲਈ ਗਏ ਸੀ ਪਰ ਦੋ ਦਿਨ ਪਹਿਲਾਂ ਮਲਕੀਤ ਸਿੰਘ ਦੀ ਸੜਕੀ ਹਾਦਸਾ ਵਿੱਚ ਜਾਨ ਚਲੀ ਗਈ। 32 ਸਾਲ ਦੇ ਮਲਕੀਤ ਸਿੰਘ ਦੋ ਛੋਟੇ ਛੋਟੇ ਬੱਚਿਆਂ ਦੇ ਬਾਪ ਵੀ ਸਨ।
ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਲਕੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਪੁਰਦਗਾਲ ਵਿੱਚ ਰਹਿ ਰਿਹਾ ਸੀ ਛੁੱਟੀ ਕੱਟਣ ਆਇਆ ਸੀ ਕਰੀਬ ਦੋ ਮਹੀਨੇ ਦੀ ਛੁੱਟੀ ਕੱਟ ਕੇ ਪਿਛਲੇ ਮਹੀਨੇ ਵਾਪਸ ਪੁਰਤਗਾਲ ਗਿਆ ਸੀ। ਦੋ ਦਿਨ ਪਹਿਲਾਂ ਸੜਕੀ ਹਾਦਸੇ ਦੀ ਖਬਰ ਆਉਂਦੀ ਹੈ ਜਿਸ ਵਿੱਚ ਮਲਕੀਤ ਸਿੰਘ ਦੀ ਜਾਨ ਚਲੀ ਗਈ ਮਲਕੀਤ ਸਿੰਘ ਦੇ ਪਰਿਵਾਰ ਦੇ ਵਿੱਚ ਬਜ਼ੁਰਗ ਮਾਤਾ ਪਿਤਾ ਪਤਨੀ ਅਤੇ ਦੋ ਬੱਚੇ ਹਨ ।ਪਰਿਵਾਰ ਮੰਗ ਕਰ ਰਿਹਾ ਹੈ ਕਿ ਮਲਕੀਤ ਦੀ ਮ੍ਰਿਤਕ ਦੇ ਜਲਦੀ ਭਾਰਤ ਭੇਜੀ ਜਾਵੇ ਤਾਂ ਕਿ ਉਹ ਮਲਕੀਤ ਸਿੰਘ ਦੀਆਂ ਅੰਤਿਮ ਰਸਮਾਂ ਕਰ ਸਕਣ।

