ਲੁਧਿਆਣਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌ+ਤ

ਲੁਧਿਆਣਾ, 12 ਮਾਰਚ 2023 – ਲੁਧਿਆਣਾ ‘ਚ ਹਲਕਾ ਸਾਹਨੇਵਾਲ ‘ਚ ਪੈਂਦੇ ਪਿੰਡ ਚੌਂਤਾ ‘ਚ ਸਰਕਾਰੀ ਸਕੂਲ ਦੇ ਬਾਹਰ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋਈ ਹੈ। ਲੋਕਾਂ ਨੂੰ ਉਸ ਦੀ ਲਾਸ਼ ਦੇ ਕੋਲ ਨਸ਼ੇ ਵਾਲੇ ਟੀਕੇ ਵੀ ਮਿਲੇ ਹਨ। ਲੋਕਾਂ ਅਨੁਸਾਰ ਪਿੰਡ ਚੌਂਤਾ ਵਿੱਚ ਨਸ਼ੇ ਖੁੱਲ੍ਹੇਆਮ ਵਿਕਦੇ ਹਨ।

ਪਿੰਡ ਦੇ ਲੋਕਾਂ ਨੇ ਇਲਜ਼ਾਮ ਲਾਏ ਹਨ ਕਿ ਪਿੰਡ ਵਿੱਚ ਵੱਡੇ ਪੱਧਰ ’ਤੇ ਧਰਨੇ ਲੱਗ ਚੁੱਕੇ ਹਨ ਪਰ ਇਸ ਪਿੰਡ ਵਿੱਚ ਨਸ਼ਾਖੋਰੀ ਨਹੀਂ ਰੁਕ ਰਹੀ। ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਪਿੰਡ ਵਿੱਚ ਨਸ਼ਾ ਤਸਕਰ ਫੜੇ ਨਹੀਂ ਜਾਂਦੇ। ਪਿੰਡ ਚੌਂਤਾ ਦੇ ਸਰਕਾਰੀ ਸਕੂਲ ਦੇ ਬਾਹਰ ਸ਼ਰੇਆਮ ਵਿਕਦਾ ਹੈ ਨਸ਼ਾ।

ਜਿਸ ਤੋਂ ਬਾਅਦ ਹੁਣ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਨੌਜਵਾਨ ਦੀ ਮ੍ਰਿਤਕ ਦੇਹ ਦਾ ਸਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਇਸ ਪਿੰਡ ਵਿੱਚ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਕੋਈ ਠੋਸ ਹੱਲ ਨਹੀਂ ਨਿਕਲਦਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਰੰਟ ਲੱਗਣ ਨਾਲ ਬੱਚੇ ਦੀ ਮੌ+ਤ: ਮੋਬਾਈਲ ਚਾਰਜ ਕਰਦੇ ਸਮੇਂ ਲੱਗਿਆ ਕਰੰਟ

ਸੁਖਪਾਲ ਖਹਿਰਾ ਨੂੰ ਧ+ਮਕੀ ਦੇਣ ਵਾਲਾ ਗ੍ਰਿਫਤਾਰ: ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਸੀ ਗੋ+ਲੀ ਮਾਰਨ ਦਾ ਕੁਮੈਂਟ