ਆਪ MLA ਅਤੇ ਸਾਬਕਾ ਕਾਂਗਰਸੀ ਮੰਤਰੀ ਤੇ ਵਿਧਾਇਕ ਦੀ ਪਤਨੀ ‘ਚ ਹੋਈ ਬਹਿਸ, ਪੜ੍ਹੋ ਕੀ ਹੈ ਮਾਮਲਾ

ਲੁਧਿਆਣਾ, 5 ਅਕਤੂਬਰ 2022 – ਨਗਰ ਨਿਗਮ ਹਾਊਸ ਲੁਧਿਆਣਾ ਦੀ ਮੀਟਿੰਗ ਗੁਰੂ ਨਾਨਕ ਭਵਨ ਵਿਖੇ ਹੋਈ। ਮੀਟਿੰਗ ਵਿੱਚ ਕੱਚੇ ਕਾਮਿਆਂ ਨੂੰ ਪੱਕਾ ਕਰਨ ਦਾ ਮੁੱਦਾ ਉਠਾਇਆ ਗਿਆ। ਇਸ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਕੌਂਸਲਰ ਮਮਤਾ ਆਸ਼ੂ ਨੇ ਨਗਰ ਨਿਗਮ ਕਮਿਸ਼ਨਰ ਸ਼ਾਇਨਾ ਅਗਰਵਾਲ ਨੂੰ ਸਵਾਲ ਕੀਤਾ ਕਿ ਤੁਸੀਂ ਪਿਛਲੀ ਮੀਟਿੰਗ ਵਿੱਚ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਨੇ ਕੱਚੇ ਮੁਲਾਜ਼ਮਾਂ ਦੀ ਸੂਚੀ ਵਿੱਚ ਹੇਰਾਫੇਰੀ ਕਰਕੇ ਗਲਤ ਨਾਂ ਸ਼ਾਮਲ ਕੀਤੇ ਹਨ, ਉਨ੍ਹਾਂ ਦੀ ਇੱਕ ਹਫ਼ਤੇ ਤੱਕ ਜਾਂਚ ਕਰਵਾਈ ਜਾਵੇਗੀ ਕਿਹਾ ਗਿਆ ਸੀ ਅਤੇ ਉਸ ਸਮੇਂ ਹਲਕਾ ਪਸ਼ਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਵੀ ਕਮਿਸ਼ਨਰ ਨਾਲ ਸਹਿਮਤੀ ਜਤਾਈ ਸੀ।

ਕੌਂਸਲਰ ਮਮਤਾ ਆਸ਼ੂ ਦੀ ਇਸ ਗੱਲ ਦਾ ਜਿੱਥੇ ਨਿਗਮ ਕਮਿਸ਼ਨਰ ਕੋਈ ਜਵਾਬ ਨਹੀਂ ਦੇ ਸਕੇ, ਉਥੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਜਵਾਬ ਦਿੱਤਾ ਕਿ ਅੱਜ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਬਾਅਦ ਵਿੱਚ ਦੇਖਿਆ ਜਾਵੇਗਾ। ਜੇਕਰ ਸੂਚੀ ਵਿੱਚ ਕੋਈ ਕਮੀ ਹੈ ਤਾਂ ਉਹ ਬਾਅਦ ਵਿੱਚ ਇਸ ਦੀ ਜਾਂਚ ਵੀ ਕਰਵਾਉਣਗੇ।

ਇਸ ਤੋਂ ਬਾਅਦ ਕੌਂਸਲਰ ਮਮਤਾ ਆਸ਼ੂ ਅਤੇ ਵਿਧਾਇਕ ਗੁਰਪ੍ਰੀਤ ਗੋਗੀ ਵਿਚਾਲੇ ਕਾਫੀ ਬਹਿਸ ਹੋਈ। ਮਮਤਾ ਆਸ਼ੂ ਅਤੇ ਗੁਰਪ੍ਰੀਤ ਗੋਗੀ ਵਿਚਾਲੇ ਹੋਈ ਬਹਿਸ ਨਿਗਮ ਹਾਊਸ ਵਿੱਚ ਮੁੱਦਾ ਬਣ ਗਈ। ਵਿਧਾਇਕ ਗੁਰਪ੍ਰੀਤ ਨੇ ਕਿਹਾ ਕਿ ਮਮਤਾ ਆਸ਼ੂ ਨਹੀਂ ਚਾਹੁੰਦੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।

ਵਿਧਾਇਕ ਗੋਗੀ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਕੌਂਸਲਰ ਮਮਤਾ ਆਸ਼ੂ ਅਤੇ ਹੋਰ ਕਾਂਗਰਸੀ ਮੁੜ ਅੜਿੱਕੇ ਖੜ੍ਹੇ ਕਰ ਰਹੇ ਹਨ। ਗੋਗੀ ਨੇ ਕਿਹਾ ਕਿ ਪ੍ਰਸਤਾਵ ਪਾਸ ਹੋਵੇਗਾ।

ਬਹਿਸ ਤੋਂ ਬਾਅਦ ਮੇਅਰ ਬਲਕਾਰ ਨੇ ਵਿਵਾਦ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਨ ਦੇ ਮਾਮਲੇ ਵਿੱਚ ਨਿਯਮਾਂ ਦੀ ਪਾਲਣਾ ਕਰਨਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ।

ਦੱਸ ਦਈਏ ਕਿ ਗੁਰਪ੍ਰੀਤ ਗੋਗੀ ਨੇ ਕਾਂਗਰਸ ਦੀ ਸਰਕਾਰ ਹੋਣ ‘ਤੇ ਕੌਂਸਲਰ ਦੀ ਚੋਣ ਜਿੱਤੀ ਸੀ। ਗੋਗੀ ਮੇਅਰ ਦੀ ਕੁਰਸੀ ਦੇ ਬਹੁਤ ਨੇੜੇ ਸਨ, ਪਰ ਮੰਤਰੀ ਹੋਣ ਦੇ ਨਾਤੇ ਭਾਰਤ ਭੂਸ਼ਣ ਆਸ਼ੂ ਨੇ ਆਪਣਾ ਪੱਲਾ ਬਰਕਰਾਰ ਰੱਖਦਿਆਂ ਆਪਣੇ ਖਾਸ ਬਲਕਾਰ ਸੰਧੂ ਨੂੰ ਮੇਅਰ ਬਣਾ ਲਿਆ ਸੀ। ਇਸ ਕਾਰਨ ਗੋਗੀ ਅਤੇ ਆਸ਼ੂ ਵਿਚਾਲੇ ਦੂਰੀ ਵਧ ਗਈ।

ਗੋਗੀ ਨੇ ਆਸ਼ੂ ਦੇ ਮੰਤਰੀ ਹੁੰਦਿਆਂ ਕਾਂਗਰਸ ਦੇ ਸਾਰੇ ਸਮਾਗਮਾਂ ਵਿਚ ਆਉਣਾ-ਜਾਣਾ ਬੰਦ ਕਰ ਦਿੱਤਾ ਸੀ। ਗੁਰਪ੍ਰੀਤ ਸਿੰਘ ਗੋਗੀ ਚਾਰ ਵਾਰ ਨਿਗਮ ਵਿੱਚ ਕੌਂਸਲਰ ਰਹਿ ਚੁੱਕੇ ਹਨ, ਲੰਮੇ ਸਮੇਂ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ’ਤੇ ਰਹੇ ਹਨ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਤਕਰਾਰ ਹੋ ਗਈ ਸੀ। ਜਿਸ ਕਾਰਨ ਮੇਅਰ ਬਣਾਏ ਜਾਣ ‘ਤੇ ਅੜੇ ਰਹੇ।

ਚੋਣਾਂ ਤੋਂ ਪਹਿਲਾਂ ਗੁਰਪ੍ਰੀਤ ਗੋਗੀ ਅਚਾਨਕ ‘ਆਪ’ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਵੀ ਦਿੱਤੀ ਸੀ। ਗੋਗੀ ਆਸ਼ੂ ਨੂੰ ਹਰਾ ਕੇ ਲੁਧਿਆਣਾ ਪੱਛਮੀ ਤੋਂ ਸੀਟ ਜਿੱਤ ਕੇ ਵਿਧਾਇਕ ਬਣੇ। ਗੋਗੀ ਦਾ ਕਹਿਣਾ ਹੈ ਕਿ ਰਾਜਨੀਤੀ ਵਿਚ ਆਉਣ ਦਾ ਉਨ੍ਹਾਂ ਦਾ ਮਕਸਦ ਸਿਰਫ ਲੋਕ ਸੇਵਾ ਹੈ। ਗੋਗੀ ਨੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 7512 ਵੋਟਾਂ ਨਾਲ ਹਰਾਇਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੇ ਪਹਿਲੀ ਵਾਰ 6 ਮਹੀਨਿਆਂ ਵਿੱਚ 10 ਹਜ਼ਾਰ ਕਰੋੜ ਜੀ.ਐਸ.ਟੀ ਦਾ ਅੰਕੜਾ ਪਾਰ ਕੀਤਾ: ਚੀਮਾ

ਮੁਸਲਿਮ ਵਿਅਕਤੀ ਨੇ ਅਪਨਾਇਆ ਸਿੱਖ ਧਰਮ, ਪਤਨੀ ਪੜ੍ਹਦੀ ਨਮਾਜ਼, ਜਦੋਂ ਕੇ ਖੁਦ ਪੜ੍ਹਦਾ ਗੁਰਬਾਣੀ