ਹਥਿਆਰਬੰਦ ਲੋਕਾਂ ਨੇ ਸੇਵਾਦਾਰਾਂ ਤੇ ਹਮਲਾ ਕਰ ਗੁਰਦੁਆਰਾ ਬੁੰਗਾ ਨਾਨਕਸਰ ਤੇ ਜ਼ਬਰਨ ਕੀਤਾ ਕਬਜ਼ਾ – NCSC ਨੇ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਕਿਹਾ

  • NCSC ਨੇ ਬਠਿੰਡਾ ਪ੍ਰਸ਼ਾਸਨ ਨੂੰ 31 ਮਈ ਤੱਕ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਕਿਹਾ
  • ਗੁਰਦੁਆਰਾ ਬੁੰਗਾ ਨਾਨਕਸਰ ਰਵਿਦਾਸੀਆ ਸਿੰਘਾ ‘ਤੇ ਸ਼੍ਰੋਮਣੀ ਕਮੇਟੀ ਦੇ 60 ਤੋਂ ਵੱਧ ਹਥਿਆਰਬੰਦ ਬੰਦਿਆਂ ਨੇ ਜ਼ਬਰਨ ਕੀਤਾ ਕਬਜ਼ਾ: ਐਨ.ਸੀ.ਐਸ.ਸੀ.ਨੇ ਬਠਿੰਡਾ ਪ੍ਰਸ਼ਾਸਨ ਨੂੰ 31 ਮਈ ਤੱਕ ਕਾਰਵਾਈ ਦੀ ਰਿਪੋਰਟ ਸੌਂਪਣ ਲਈ ਕਿਹਾ

ਚੰਡੀਗੜ੍ਹ, 17 ਮਈ 2023 – ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਵਿਜੇ ਸਾਂਪਲਾ ਨੇ ਗੁਰਦੁਆਰਾ ਸ਼੍ਰੀ. ਬੁੰਗਾ ਨਾਨਕਸਰ ਰਵਿਦਾਸੀਆ ਸਿੰਘਾ ਰਜਿਸਟਰਡ ਦੇ ਮੀਤ ਪ੍ਰਧਾਨ ਵੱਲੋਂ ਕੀਤੀ ਸ਼ਿਕਾਇਤ, ਜਿਸ ਚ ਉਨ੍ਹੇ ਦਸਿਆ ਕਿ 60 ਤੋਂ ਵੱਧ ਹਥਿਆਰਬੰਦ ਵਿਅਕਤੀ ਗੁਰਦੁਆਰੇ ਅੰਦਰ ਦਾਖ਼ਲ ਹੋ ਕੇ ਕਬਜ਼ਾ ਕਰਨ ਦੀ ਨੀਅਤ ਨਾਲ ਹਿੰਸਾ ਨੂੰ ਅੰਜਾਮ ਦਿੱਤਾ, ਦਾ ਸਖ਼ਤ ਨੋਟਿਸ ਲੈਂਦਿਆਂ, ਬਠਿੰਡਾ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਤੁਰੰਤ ‘ਕਾਰਵਾਈ ਕੀਤੀ ਰਿਪੋਰਟ’ ਪੇਸ਼ ਕਰਨ ਲਈ ਕਿਹਾ ਹੈ।

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਗੁਰਦੁਆਰਾ ਮੀਤ ਪ੍ਰਧਾਨ ਜਸਵੀਰ ਸਿੰਘ ਮਹਾਰਾਜ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ 1946 ਵਿੱਚ ਸੰਤ ਸਾਧੂ ਰਾਮ ਟਿੱਬੇ ਵਾਲੇ ਨੇ ਕੀਤੀ ਸੀ। ਰਵਿਦਾਸੀਆ ਕੌਮ ਦੀ ਭਾਵਨਾ ਅਤੇ ਵਿਸ਼ਵਾਸ ਗੁਰਦੁਆਰਾ ਸਾਹਿਬ ਨਾਲ ਜੁੜਿਆ ਹੋਇਆ ਹੈ। ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਤੋਂ ਸ਼੍ਰੋਮਣੀ ਕਮੇਟੀ ਦੇ 60 ਤੋਂ ਵੱਧ ਮੈਂਬਰ ਗੁਰਦੁਆਰਾ ਬੁੰਗਾ ਨਾਨਕਸਰ ਰਵਿਦਾਸੀਆ ਸਿੰਘਾ ਵਿਖੇ ਜ਼ਬਰਦਸਤੀ ਕਬਜ਼ਾ ਕਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ (ਤਲਵਾਰਾਂ ਅਤੇ ਲਾਠੀਆਂ) ਨਾਲ ਦਾਖਲ ਹੋਏ ਅਤੇ ਗੁਰਦੁਆਰਾ ਸੇਵਾਦਾਰਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਕਾਰਨ ਗੁਰਦੁਆਰਾ ਸਾਹਿਬ ਦੇ ਕਈ ਮੈਂਬਰ ਜ਼ਖਮੀ ਹੋ ਗਏ ਅਤੇ ਉਹ ਹਸਪਤਾਲ ਵਿਚ ਦਾਖਲ ਹਨ।

ਕਮਿਸ਼ਨ ਨੇ ਫਰੀਦਕੋਟ ਜ਼ੋਨ ਦੇ ਡਿਵੀਜ਼ਨਲ ਕਮਿਸ਼ਨਰ, ਇੰਸਪੈਕਟਰ ਜਨਰਲ ਆਫ਼ ਪੁਲਿਸ (ਬਠਿੰਡਾ ਜ਼ੋਨ); ਡਿਪਟੀ ਕਮਿਸ਼ਨਰ, ਬਠਿੰਡਾ; ਅਤੇ ਸੀਨੀਅਰ ਪੁਲਿਸ ਕਪਤਾਨ (ਜ਼ਿਲ੍ਹਾ ਬਠਿੰਡਾ) ਨੂੰ ਮਾਮਲੇ ਦੀ ਜਾਂਚ ਕਰਨ ਅਤੇ 31 ਮਈ ਤੱਕ ਡਾਕ ਜਾਂ ਈਮੇਲ ਰਾਹੀਂ ਤੱਥਾਂ ਸਮੇਤ ਦੋਸ਼/ਕੇਸ ਦੀ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਸਾਂਪਲਾ ਨੇ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਾਰਵਾਈ ਦੀ ਰਿਪੋਰਟ ਨਿਰਧਾਰਤ ਸਮੇਂ ਵਿੱਚ ਪ੍ਰਾਪਤ ਨਾ ਹੋਈ ਤਾਂ ਕਮਿਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 338 ਤਹਿਤ ਸਿਵਲ ਅਦਾਲਤ ਦੇ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ ਅਤੇ ਦਿੱਲੀ ਵਿੱਚ ਕਮਿਸ਼ਨ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕਰ ਸਕਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਧਰਤੀ ਨਾਲ ਜੁੜੇ ਲੋਕ ਹੀ ਹੁੰਦੇ ਨੇ ਸਭਿਆਚਾਰ ਦੇ ਅਸਲ ਨੁਮਾਇੰਦੇ: ਭਗਵੰਤ ਮਾਨ

ਪੰਜਾਬ ਕੈਬਨਿਟ ਨੇ ਗਡਵਾਸੂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਯੂ.ਜੀ.ਸੀ. ਸਕੇਲ ਨੂੰ ਦਿੱਤੀ ਮਨਜ਼ੂਰੀ, ਪੜ੍ਹੋ ਹੋਰ ਕੀ ਲਏ ਫੈਸਲੇ