ਫ਼ਿਰੋਜ਼ਪੁਰ ‘ਚ ਫ਼ੌਜ ਦੇ ਉੱਚ ਸੁਰੱਖਿਆ ਜ਼ੋਨ ‘ਚੋਂ 38.60 ਕਰੋੜ ਰੁਪਏ ਦੇ ਸੰਚਾਰ ਉਪਕਰਨ ਚੋਰੀ

ਫ਼ਿਰੋਜ਼ਪੁਰ, 19 ਜਨਵਰੀ 2023 – ਫ਼ੌਜ ਦੇ ਉੱਚ ਸੁਰੱਖਿਆ ਜ਼ੋਨ ਵਿੱਚ ਐਤਵਾਰ ਰਾਤ ਨੂੰ ਦੋ ਸੰਚਾਰ ਉਪਕਰਨ “ਘੁਸਪੈਠ ਰੋਕੂ ਪ੍ਰਣਾਲੀ” (ਆਈਪੀਐਸ) ਚੋਰੀ ਹੋ ਗਏ ਹਨ। ਸੈਵਨ ਇਨਫੈਂਟਰੀ ਡਿਵੀਜ਼ਨ ਦੇ ਮੇਜਰ ਸੰਦੀਪ ਕੁਮਾਰ ਯਾਦਵ ਦੀ ਸ਼ਿਕਾਇਤ ’ਤੇ ਪੁਲੀਸ ਨੇ ਫਿਰੋਜ਼ਪੁਰ ਛਾਉਣੀ ਦੇ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਚੋਰੀ ਹੋਏ ਦੋਵਾਂ ਸੰਚਾਰ ਯੰਤਰਾਂ ਦੀ ਅੰਦਾਜ਼ਨ ਕੀਮਤ 38 ਕਰੋੜ 60 ਲੱਖ ਰੁਪਏ ਦੇ ਕਰੀਬ ਦੱਸੀ ਗਈ ਹੈ।

ਥਾਣਾ ਸਦਰ ਦੇ ਏਐਸਆਈ ਹਰਬੰਸ ਸਿੰਘ ਨੇ ਦੱਸਿਆ ਕਿ ਮੇਜਰ ਸੰਦੀਪ ਕੁਮਾਰ ਯਾਦਵ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ 15-16 ਜਨਵਰੀ 2023 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ MTCI ਦੇ ਨੇੜੇ ਲਏ ਗਏ 408 ਗੰਨ ਮਿਸਲ ਰੈਜੀਮੈਂਟ ਬਿਲਡਿੰਗ ਨੰਬਰ-2 ਵਿੱਚੋਂ ਦੋ ਸੰਚਾਰ ਉਪਕਰਨ (ਆਈਪੀਐਸ) ਚੋਰੀ ਕਰ ਲਏ ਹਨ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੱਕ ਅਤੇ ਕਾਰ ਦੀ ਹੋਈ ਜ਼ਬਰਦਸਤ ਟੱਕਰ, 9 ਦੀ ਮੌ+ਤ

ਚਾਈਨਾ ਡੋਰ ਦੀ ਲਪੇਟ ‘ਚ ਆਇਆ ਛੱਤ ‘ਤੇ ਧੁੱਪ ਛੇਕ ਰਿਹਾ ਲੜਕਾ, ਅੱਖ ‘ਤੇ ਲੱਗੇ 14 ਟਾਂਕੇ