ਫੌਜੀ ਹੌਲਦਾਰ ਦੀ ਪਤਨੀ ਨੇ ਕੀਤੀ ਖੁ+ਦਕੁ+ਸ਼ੀ: ਕੁਆਰਟਰ ‘ਚ ਲਿਆ ਫਾ+ਹਾ

ਅਬੋਹਰ, 30 ਮਾਰਚ 2023 – ਅਬੋਹਰ ਦੇ ਫਾਜ਼ਿਲਕਾ ਰੋਡ ‘ਤੇ ਸਥਿਤ ਫੌਜੀ ਛਾਉਣੀ ਦੇ ਜਵਾਨ ਦੀ ਪਤਨੀ ਨੇ ਬੀਤੀ ਸ਼ਾਮ ਅਣਪਛਾਤੇ ਕਾਰਨਾਂ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਪੁਲਸ ਗੁਜਰਾਤ ‘ਚ ਰਹਿ ਰਹੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਜਿਨ੍ਹਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾਣੀ ਹੈ।

ਜਾਣਕਾਰੀ ਮੁਤਾਬਕ 40 ਸਾਲਾ ਜੈਸ਼੍ਰੀ ਬੇਨ ਦਾ ਪਤੀ ਹਰੀਗਰੇਨ ਕੁਮਾਰ ਫੌਜ ‘ਚ ਹੌਲਦਾਰ ਦੇ ਅਹੁਦੇ ‘ਤੇ ਤਾਇਨਾਤ ਹੈ। ਅਣਪਛਾਤੇ ਕਾਰਨਾਂ ਕਾਰਨ ਪਤਨੀ ਨੇ ਬੀਤੀ ਸ਼ਾਮ ਆਪਣੇ ਕੁਆਰਟਰ ਦੇ ਉਪਰਲੇ ਕਮਰੇ ਵਿੱਚ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਣ ‘ਤੇ ਫੌਜ ਦੇ ਅਧਿਕਾਰੀਆਂ ਨੇ ਸਿਟੀ ਫਾਰੈਸਟ ਪੁਲਸ ਨੂੰ ਸੂਚਨਾ ਦਿੱਤੀ।

ਜਿਸ ‘ਤੇ ਏ.ਐਸ.ਆਈ ਬਹਾਦਰ ਸਿੰਘ ਨੇ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਪੁਲੀਸ ਨੇ ਮ੍ਰਿਤਕ ਦੇ ਗੁਜਰਾਤ ਰਹਿੰਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਨੇ ਕਿਉਂ ਚੁੱਕਿਆ ਅਜਿਹਾ ਕਦਮ ? ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਦੋ ਬੇਟੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗੋਇੰਦਵਾਲ ਜੇਲ੍ਹ ‘ਚ ਕੈਦੀ ਨੇ ਕੀਤੀ ਖੁ+ਦਕੁ+ਸ਼ੀ, ਬੇਅਦਬੀ ਦੇ ਦੋਸ਼ਾਂ ‘ਚ ਸੀ ਜੇਲ੍ਹ ‘ਚ ਬੰਦ

SGPC ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ