ਮੋਹਾਲੀ, 8 ਸਤੰਬਰ 2022 – ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET) ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਬੁੱਧਵਾਰ ਸ਼ਾਮ ਨੂੰ ਐਲਾਨੇ ਗਏ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (NEET) UG-2022 ਦੇ ਨਤੀਜਿਆਂ ਵਿੱਚ, ਰਾਜਸਥਾਨ ਦੀ ਤਨਿਸ਼ਕਾ ਨੇ ਮੈਡੀਕਲ ਦਾਖਲੇ ਲਈ ਪ੍ਰੀਖਿਆ ਦੇਣ ਵਾਲੇ 17.64 ਲੱਖ ਉਮੀਦਵਾਰਾਂ ਵਿੱਚੋਂ ਚੋਟੀ ਦਾ ਸਥਾਨ ਪ੍ਰਾਪਤ ਕੀਤਾ ਹੈ।
ਇਸ ਦੇ ਨਾਲ ਹੀ ਦਿੱਲੀ ਦੇ ਵਤਸਾ ਆਸ਼ੀਸ਼ ਬੱਤਰਾ ਅਤੇ ਕਰਨਾਟਕ ਦੇ ਰਿਸ਼ੀਕੇਸ਼ ਨਾਗਭੂਸ਼ਣ ਗਾਂਗੁਲੇ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਦੇਸ਼ ਭਰ ਦੇ ਚੋਟੀ ਦੇ 50 ਉਮੀਦਵਾਰਾਂ ਦੀ ਸੂਚੀ ਵਿੱਚ 18 ਔਰਤਾਂ ਹਨ, ਜਦੋਂ ਕਿ 32 ਪੁਰਸ਼ ਉਮੀਦਵਾਰ ਹਨ ਜਿਨ੍ਹਾਂ ਨੇ ਭਾਰਤ ਵਿੱਚ ਚੋਟੀ ਦੇ 50 ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ।
ਇਸ ਦੇ ਨਾਲ ਹੀ NEET ਪ੍ਰੀਖਿਆ ਦੇ ਨਤੀਜੇ ਵਿੱਚ ਦੀਕਸ਼ਾਂਤ ਇੰਟਰਨੈਸ਼ਨਲ ਸਕੂਲ, ਮੋਹਾਲੀ ਦੇ ਅਰਪਿਤ ਨਾਰੰਗ ਨੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ, ਮੋਹਾਲੀ) ਦੇ ਟਾਪਰਾਂ ਵਿੱਚ ਥਾਂ ਬਣਾਈ ਹੈ। ਅਰਪਿਤ ਨਾਰੰਗ ਨੇ ਆਲਓਵਰ ਟੌਪ-10 ਵਿੱਚ ਥਾਂ ਬਣਾਈ ਹੈ, ਉਨ੍ਹਾਂ ਨੂੰ 7ਵਾਂ ਸਥਾਨ ਮਿਲਿਆ ਹੈ। ਇਸ ਵਾਰ ਟ੍ਰਾਈਸਿਟੀ ਤੋਂ ਅਰਪਿਤ ਨਾਰੰਗ ਟਾਪਰ ਬਣੇ ਹਨ।
ਦੱਸ ਦੇਈਏ ਕਿ NEET ਪ੍ਰੀਖਿਆ ਦਾ ਨਤੀਜਾ 11.25 ਵਜੇ ਜਾਰੀ ਕੀਤਾ ਗਿਆ ਹੈ। ਮੈਡੀਕਲ ਦਾਖਲਾ ਪ੍ਰੀਖਿਆ ਭਾਰਤ ਦੇ 497 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਦੇ 3,570 ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ।
NEET UG 2022 ਲਈ ਸਕੋਰ ਕਾਰਡ ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਕਾਰਜਕ੍ਰਮ ਦੇ ਅਨੁਸਾਰ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਰੀ ਕੀਤਾ ਗਿਆ ਹੈ। ਇਹ ਪ੍ਰੀਖਿਆ 17 ਜੁਲਾਈ ਨੂੰ ਹੋਈ ਸੀ। ਇਸ ਵਾਰ ਲਗਭਗ 18.72 ਲੱਖ ਉਮੀਦਵਾਰਾਂ ਨੇ NEET ਪ੍ਰੀਖਿਆ ਲਈ ਰਜਿਸਟਰ ਕੀਤਾ ਸੀ।