ਭਾਜਪਾ ਦੀ ਮਹਿਲਾ ਆਗੂ ਤੋਂ ਫਿਰੌਤੀ ਮੰਗਣ ਵਾਲਾ ਗ੍ਰਿਫ਼ਤਾਰ

ਖੰਨਾ, 28 ਫਰਵਰੀ 2023 – ਖੰਨਾ ‘ਚ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਉਪ ਪ੍ਰਧਾਨ ਮਨੀਸ਼ਾ ਸੂਦ ਨੂੰ ਵੱਖ-ਵੱਖ ਨੰਬਰਾਂ ਤੋਂ ਵਟਸਐਪ ਕਾਲਾਂ ਕਰਕੇ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਨੂੰ ਖੰਨਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਰਜਨੀਸ਼ ਸ਼ਰਮਾ, ਲੁਧਿਆਣਾ ਦੇ ਨਿਊ ਸ਼ਿਵਪੁਰੀ ਰੋਡ ‘ਤੇ ਪ੍ਰੀਤ ਨਗਰ ਦਾ ਰਹਿਣ ਵਾਲਾ ਹੈ। ਇਸ ਤੋਂ ਬਿਨਾ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕੇ ਮੁਲਜ਼ਮ ਨੇ ਲੁਧਿਆਣਾ ‘ਚ ਰਹਿਣ ਵਾਲੀ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਉਪ ਪ੍ਰਧਾਨ ਰਾਸ਼ੀ ਅਗਰਵਾਲ ਅਤੇ ਮੋਗਾ ਦੀ ਰਹਿਣ ਵਾਲੀ ਮਹਿਲਾ ਆਗੂ ਨੀਰਾ ਅਗਰਵਾਲ ਨੂੰ ਵੱਖ-ਵੱਖ ਨੰਬਰਾਂ ਤੋਂ ਵਟਸਐਪ ਕਾਲਾਂ ਕਰਕੇ ਫਿਰੌਤੀ ਮੰਗੀ ਸੀ।

ਇੱਕ ਤਰਫਾ ਪਿਆਰ ਵਿੱਚ ਨਾਕਾਮ ਰਹਿਣ ਵਾਲੇ ਮੁਲਜ਼ਮ ਨੇ ਲੜਕੀ ਦੇ ਪਰਿਵਾਰ ਨੂੰ ਫਸਾਉਣ ਲਈ ਲੜਕੀ ਦੇ ਭਰਾ ਦਾ ਮੋਬਾਈਲ ਨੰਬਰ ਹੈਕ ਕਰਕੇ ਭਾਜਪਾ ਦੀ ਮਹਿਲਾ ਆਗੂਆਂ ਨੂੰ ਧਮਕੀਆਂ ਦਿੱਤੀਆਂ ਸਨ। ਇਸ ਤੋਂ ਇਲਾਵਾ ਉਸ ਨੇ ਹੋਰ ਲੋਕਾਂ ਦੇ ਨੰਬਰ ਹੈਕ ਕਰਕੇ ਫਿਰੌਤੀ ਮੰਗੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਭਾਜਪਾ ਆਗੂ ਅਜੇ ਸੂਦ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਤਨੀ ਦੇ ਨੰਬਰ ਤੇ ਵਟਸਐਪ ’ਤੇ ਕਾਲ ਕਰਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਤਿੰਨ ਲੱਖ ਦੀ ਫਿਰੌਤੀ ਮੰਗੀ ਗਈ ਸੀ। ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਐਸਪੀ (ਆਈ) ਡਾ: ਪ੍ਰਗਿਆ ਜੈਨ ਦੀ ਅਗਵਾਈ ਹੇਠ ਡੀਐਸਪੀ ਵਿਲੀਅਮ ਜੇਜੀ, ਸੀਆਈਏ ਇੰਚਾਰਜ ਅਮਨਦੀਪ ਸਿੰਘ, ਐਸਐਚਓ ਸਿਟੀ ਵਨ ਸੰਦੀਪ ਕੁਮਾਰ ਦੀ ਟੀਮ ਬਣਾਈ ਗਈ।

ਟੀਮ ਨੇ ਭਾਜਪਾ ਆਗੂ ਤੋਂ ਫਿਰੌਤੀ ਮੰਗਣ ਵਾਲੇ ਮੁਲਜ਼ਮ ਨੂੰ 5 ਦਿਨਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਰਜਨੀਸ਼ ਸ਼ਰਮਾ ਨੇ ਵੱਖ-ਵੱਖ ਨੰਬਰਾਂ ‘ਤੇ ਵਟਸਐਪ ਕਾਲਾਂ ਰਾਹੀਂ ਫਿਰੌਤੀ ਦੀ ਮੰਗ ਕੀਤੀ ਸੀ। ਪੁਲੀਸ ਨੇ ਉਸ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ। ਰਜਨੀਸ਼ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸ ਦਾ ਤਿੰਨ ਦਿਨ ਦਾ ਰਿਮਾਂਡ ਲਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਇਸਦੀ ਜਾਂਚ ਕਰਵਾਈ ਜਾਵੇਗੀ, ਜਿਸ ਵਿੱਚ ਪਤਾ ਲਗਾਇਆ ਜਾਵੇਗਾ ਕਿ ਉਸਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਫੋਨ ਕਰਕੇ ਪ੍ਰੇਸ਼ਾਨ ਕੀਤਾ ਹੈ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਜਨੀਸ਼ ਲੁਧਿਆਣਾ ਦੀ ਇੱਕ ਲੜਕੀ ਨਾਲ ਇੱਕਤਰਫ਼ਾ ਪਿਆਰ ਕਰਦਾ ਸੀ। ਜਦੋਂ ਉਹ ਫੇਲ ਹੋ ਗਿਆ ਤਾਂ ਉਹ ਉਸ ਨੂੰ ਤੰਗ ਕਰਦਾ ਸੀ। ਜਿਸ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਮਿਸ਼ਨਰੇਟ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਛੇੜਛਾੜ, ਜਬਰੀ ਵਸੂਲੀ, ਧੋਖਾਧੜੀ ਅਤੇ ਹੋਰ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਕਰਵਾਏ ਸਨ।

ਇਸ ਦੁਸ਼ਮਣੀ ਦਾ ਬਦਲਾ ਲੈਣ ਦੇ ਇਰਾਦੇ ਨਾਲ ਰਜਨੀਸ਼ ਨੇ ਲੜਕੀ ਦੇ ਭਰਾ ਦੇ ਗੂਗਲ ਪੇਅ ਦਾ ਸਕੈਨ ਕੋਡ ਭਾਜਪਾ ਦੀ ਮਹਿਲਾ ਨੇਤਾਵਾਂ ਨੂੰ ਭੇਜਿਆ ਅਤੇ ਉਸ ‘ਤੇ ਤਿੰਨ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਰਜਨੀਸ਼ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਬਦਲਾ ਲੈਣਾ ਚਾਹੁੰਦਾ ਸੀ। ਪੁਲਸ ਨੇ ਰਜਨੀਸ਼ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬਰਾਮਦ ਕੀਤੇ ਜਾਅਲੀ ਸਿਮ ਨੂੰ ਰੋਕਣ ਲਈ ਟੈਲੀਕਾਮ ਆਪਰੇਟਰਾਂ ਨੂੰ ਲਿਖਿਆ ਹੈ। ਰਜਨੀਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਜਨੀਸ਼ ਸ਼ਰਮਾ ਖਿਲਾਫ ਪਹਿਲਾਂ ਵੀ ਆਈਟੀ ਐਕਟ, ਜਬਰਨ ਵਸੂਲੀ ਅਤੇ ਛੇੜਖਾਨੀ ਦੇ ਪੰਜ ਕੇਸ ਦਰਜ ਹਨ। ਸਾਰੇ ਪੰਜ ਕੇਸ 2019 ਵਿੱਚ ਦਰਜ ਕੀਤੇ ਗਏ ਸਨ। ਰਜਨੀਸ਼ ਖ਼ਿਲਾਫ਼ ਪਹਿਲਾਂ ਹੀ ਲੁਧਿਆਣਾ ਦੇ ਦਰੇਸੀ ਵਿੱਚ ਚਾਰ ਅਤੇ ਜੋਧੇਵਾਲ ਥਾਣੇ ਵਿੱਚ ਇੱਕ ਕੇਸ ਦਰਜ ਹੈ। ਕਾਤਲਾਨਾ ਹਮਲੇ ਦਾ ਮਾਮਲਾ ਵੀ ਦਰਜ ਹੈ, ਜਿਸ ਲਈ ਰਜਨੀਸ਼ ਵੀ ਜੇਲ੍ਹ ਗਿਆ ਹੈ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਰਜਨੀਸ਼ ਫਿਰ ਤੋਂ ਅਪਰਾਧਾਂ ਵਿਚ ਸ਼ਾਮਲ ਹੋ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੂਰਾ ਦੇਸ਼ ਮੰਨਦਾ ਹੈ ਕਿ ਸਿਰਫ਼ ਕੇਜਰੀਵਾਲ ਹੀ PM ਮੋਦੀ ਨੂੰ ਚੋਣਾਂ ਦੇ ਮੈਦਾਨ ਵਿੱਚ ਹਰਾ ਸਕਦੇ ਹਨ- ਰਾਘਵ ਚੱਢਾ

ਡੇਅਰੀ ਮਾਲਕ ਤੇ ਨੌਕਰ ਦਾ ਕ+ਤ+ਲ ਕਰਨ ਵਾਲਾ ਮੁਲਜ਼ਮ ਹਰਿਦੁਆਰ ਤੋਂ ਗ੍ਰਿਫਤਾਰ