IAS ਪੋਪਲੀ ਦੇ ਬੇਟੇ ਕਾਰਤਿਕ ਦਾ ਹੋਇਆ ਅੰਤਿਮ ਸਸਕਾਰ, ਪੋਪਲੀ ਦੇ ਰਸ਼ੋਈਏ ਨੇ ਕੀਤੇ ਵੱਡੇ ਖੁਲਾਸੇ

ਚੰਡੀਗੜ੍ਹ, 28 ਜੂਨ 2022 – ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਘਿਰੇ IAS ਅਫਸਰ ਸੰਜੇ ਪੋਪਲੀ ਦੇ ਬੇਟੇ ਦਾ ਅਤਿੰਮ ਸਸਕਾਰ ਕਰ ਦਿੱਤਾ ਗਿਆ ਹੈ। ਆਈਏਐਸ ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦੇ ਅੰਤਿਮ ਸਸਕਾਰ ਮੌਕੇ ਸੈਕਟਰ-25 ਵਿੱਚ ਉਨ੍ਹਾਂ ਦਾ ਰਸੋਈਆ ਯੁਵਰਾਜ ਵੀ ਮੌਜੂਦ ਸੀ। ਘਟਨਾ ਵਾਲੇ ਦਿਨ ਕੀ ਹੋਇਆ ਇਸ ਸਵਾਲ ਦੇ ਜਵਾਬ ਵਿੱਚ ਯੁਵਰਾਜ ਨੇ ਕਿਹਾ- ਜਿਸ ਸਮੇਂ ਗੋਲੀ ਚੱਲੀ ਉਸ ਸਮੇਂ ਕਾਰਤਿਕ ਦੇ ਕਮਰੇ ਵਿੱਚ ਤਿੰਨ ਵਿਜੀਲੈਂਸ ਅਧਿਕਾਰੀ ਮੌਜੂਦ ਸਨ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੌੜੀਆਂ ‘ਸੀ ਖੜ੍ਹੀ ਮਾਂ ਕਮਰੇ ਵੱਲ ਭੱਜੀ। ਜਦੋਂ ਮੈਂ ਉਸ ਦੇ ਨਾਲ ਦੌੜਿਆ ਤਾਂ ਦੇਖਿਆ ਕਿ ਸੋਫੇ ‘ਤੇ ਕਾਰਤਿਕ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ ਅਤੇ ਉਹ ਪਿੱਛੇ ਨੂੰ ਡਿੱਗਿਆ ਪਿਆ ਸੀ। ਜਦੋਂ ਅਸੀਂ ਰੌਲਾ ਪਾਇਆ ਤਾਂ ਕਮਰੇ ਵਿੱਚ ਮੌਜੂਦ ਵਿਜੀਲੈਂਸ ਵਾਲੇ ਤੁਰੰਤ ਹੇਠਾਂ ਆ ਗਏ।

ਜਦੋਂ ਉਹ ਪਹਿਲਾਂ ਕਾਰਤਿਕ ਨੂੰ ਉੱਪਰ ਲੈ ਗਏ ਸੀ ਤਾਂ ਮੈਂ ਅਤੇ ਉਹਨਾਂ ਦੀ ਮੰਮੀ ਨੇ ਇਕੱਠੇ ਜਾਣਨਾ ਚਾਹਿਆ ਪਰ ਪੌੜੀਆਂ ਤੋਂ ਹੇਠਾਂ ਧੱਕਾ ਦੇ ਕੇ ਪਿੱਛੇ ਕਰ ਦਿੱਤਾ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਮੈਂ ਭੱਜਿਆ ਤਾਂ ਕਾਰਤਿਕ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਮੈਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਫਿਰ ਵਿਜੀਲੈਂਸ ਵਾਲੇ ਨੇ ਫੋਨ ਖੋਹ ਲਿਆ। ਜਦੋਂ ਵਿਜੀਲੈਂਸ ਵਾਲੇ ਹੇਠਾਂ ਆਏ ਤਾਂ ਅਨੂ ਮੈਡਮ ਅਤੇ ਮੈਂ ਅੰਦਰੋਂ ਕੁੰਡੀ ਲਾ ਲਈ ਅਤੇ ਮੈਂ ਦੂਜੇ ਫ਼ੋਨ ਤੋਂ ਭੱਜ ਕੇ ਪੂਰੇ ਕਮਰੇ ਦੀ ਵੀਡੀਓ ਬਣਾ ਕੇ ਫ਼ੋਨ ਲੁਕੋ ਲਿਆ। ਜਿਸ ਫ਼ੋਨ ਵਿੱਚ ਵੀਡੀਓ ਬਣਾਈ ਗਈ ਸੀ ਉਸ ਨੂੰ ਪੈਨ ਡਰਾਈਵ ਵਿੱਚ ਕਾਪੀ ਕਰਨ ਦੀ ਕੋਸ਼ਿਸ਼ ਵਿੱਚ, ਮੇਰੇ ਕੋਲੋਂ ਉਹ ਡੇਟਾ ਡਿਲੀਟ ਹੋ ਗਿਆ ਸੀ, ਪਰ ਰਿਕਵਰ ਕਰਨ ਲਈ ਫੋਨ ਦਿੱਤਾ ਹੋਇਆ ਹੈ।

ਆਈਏਐਸ ਸੰਜੇ ਪਾਪਲੀ ਦੇ ਬੇਟੇ ਕਾਰਤਿਕ ਪੋਪਲੀ ਦੀ ਮੌਤ ਤੋਂ 48 ਘੰਟੇ ਬਾਅਦ ਸ਼ਨੀਵਾਰ ਦੁਪਹਿਰ ਪੀਜੀਆਈ ਵੱਲੋਂ ਗਠਿਤ ਮੈਡੀਕਲ ਬੋਰਡ ਨੇ ਕਾਰਤਿਕ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਬਾਰਡ ਵਿੱਚ ਫੋਰੈਂਸਿਕ ਵਿਭਾਗ ਦੇ ਐਚਓਡੀ ਪ੍ਰੋ. ਵਾਈਐਸ ਬਾਂਸਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਪੋਸਟਮਾਰਟਮ ਕੀਤਾ। ਸਰੀਰ ‘ਤੇ ਗੋਲੀ ਦੇ ਜ਼ਖ਼ਮ ਮਿਲੇ ਹਨ। ਟੀਮ ਨੇ ਹੋਰ ਪਹਿਲੂਆਂ ਦੀ ਪੜਚੋਲ ਕਰਨ ਲਈ ਪਰਿਵਾਰਕ ਮੈਂਬਰਾਂ ਤੋਂ ਵੀ ਜਾਣਕਾਰੀ ਮੰਗੀ ਹੈ।

ਉਸ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਜਾਵੇਗੀ। ਰਿਪੋਰਟ ਦੀ ਕਾਪੀ ਮੰਗਲਵਾਰ ਦੁਪਹਿਰ ਤੱਕ ਮਾਮਲੇ ਦੇ IO ਨੂੰ ਦੇ ਦਿੱਤੀ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਸ਼ੁਰੂਆਤੀ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਗੋਲੀ ਲੱਗਣ ਕਾਰਨ ਦਿਲ ਬੰਦ ਹੋ ਗਿਆ ਅਤੇ ਕਾਰਤਿਕ ਦੀ ਮੌਤ ਹੋ ਗਈ। ਖੂਨ ਵੀ ਬਹੁਤ ਵਗ ਰਿਹਾ ਸੀ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਧਿਕਾਰਤ ਪੁਸ਼ਟੀ ਹੋਵੇਗੀ।

What do you think?

-1 points
Upvote Downvote

Written by The Khabarsaar

Comments

Leave a Reply

Your email address will not be published. Required fields are marked *

Loading…

0

ਸੜਕ ਹਾਦਸੇ ‘ਚ ਨੌਜਵਾਨ ਦੀ ਮੌਤ, ਕੁਝ ਦਿਨਾਂ ਬਾਅਦ ਹੀ ਜਾਣਾ ਸੀ ਕੈਨੇਡਾ

ਨੌਜਵਾਨ ਦੇ ਗੋਲੀ ਮਾਰਨ ਵਾਲੇ ASI ‘ਤੇ ਕੇਸ ਦਰਜ ਨਾਲੇ ਹੋਇਆ ਸਸਪੈਂਡ