ਚੰਡੀਗੜ੍ਹ, 30 ਸਤੰਬਰ 2022 – ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਫਰਸ਼ ‘ਤੇ ਜਣੇਪੇ ਲਈ ਮਜਬੂਰ ਹੋਈ ਪੀੜਤ ਔਰਤ ਨਾਲ ਉਸਦੇ ਘਰ ਪੁੱਜ ਕੇ ਮੁਲਾਕਾਤ ਕੀਤੀ ਅਤੇ ਉਸਦਾ ਹਾਲ-ਚਾਲ ਪੁੱਛਿਆ। ਸ਼ਰਮਾ ਨੇ ਕਿਹਾ ਕਿ ਉਹ ਇਸ ਘਟਨਾ ਅਤੇ ਪੀੜਤ ਭੈਣ ਨਾਲ ਮੁਲਾਕਾਤ ਕਰਕੇ ਬਹੁਤ ਦੁਖੀ ਹਨ। ਪਠਾਨਕੋਟ ਦੇ ਵਿਧਾਇਕ ਹੋਣ ਕਾਰਨ ਉਹ ਖੁਦ ਵੀ ਬਹੁਤ ਸ਼ਰਮਿੰਦਾ ਹਨ।
