- ਸੁਨੀਲ ਜਾਖੜ ਦੀ ਅਗਵਾਈ ਹੇਠ ਅਸ਼ਵਨੀ ਸ਼ੇਖੜੀ ਆਪਣੇ ਸਮਰਥਕਾਂ ਨਾਲ ਹੋਏ ਸ਼ਾਮਲ
ਚੰਡੀਗੜ੍ਹ, 25 ਜੁਲਾਈ, 2023: ਭਾਰਤੀ ਜਨਤਾ ਪਾਰਟੀ ਵਿਚ ਕੁਝ ਦਿਨ ਪਹਿਲਾਂ ਸ਼ਾਮਲ ਹੋਏ ਅਸ਼ਵਨੀ ਸ਼ੇਖੜੀ ਨੇ ਅੱਜ ਪੰਜਾਬ ਭਾਜਪਾ ਵਿਚ ਰਸਮੀ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਭਾਜਪਾ ਦੇ ਮੁੱਖ ਦਫਤਰ ਵਿਚ ਹੋਏ ਸਮਾਗਮ ਵਿਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਹੋਏ ਸਮਾਗਮ ਵਿਚ ਅਸ਼ਵਨੀ ਸ਼ੇਖੜੀ ਆਪਣੇ ਸਮਰਥਕਾਂ ਨਾਲ ਸ਼ਾਮਲ ਹੋਏ। ਇਸ ਮੌਕੇ ਫਤਿਹਜੰਗ ਬਾਜਵਾ, ਪਰਮਿੰਦਰ ਬਰਾੜ ਤੇ ਹੋਰ ਆਗੂਆਂ ਸਮੇਤ ਭਾਜਪਾ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇਸ ਮੌਕੇ ਅਸ਼ਵਨੀ ਸ਼ੇਖੜੀ ਨੇ ਕਿਹਾ ਕਿ ਅੱਜ ਕਾਂਗਰਸ ਨੇ ਆਪਣੀ ਵਿਚਾਰਧਾਰਾ ਹੀ ਤਿਆਗ ਦਿੱਤੀ ਜਿਸ ਕਾਰਨ ਕਾਂਗਰਸ ਦੇ ਸਭ ਤੋਂ ਚੰਗੇ ਦਿਮਾਗ ਵਾਲੇ ਵਿਅਕਤੀ ਭਾਜਪਾ ਵਿਚ ਸ਼ਾਮਲ ਹੋਣ ਨੂੰ ਮਜਬੂਰ ਹੋਏ ਹਨ।
ਸੇਖੜੀ ਨੇ ਕਿਹਾ ਕਿ ਅੱਜ ਲੋੜ ਹੈ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਅੱਜ ਇੱਕ ਹੋਰ ਸਮੱਸਿਆ ਹੈ, ਜਿਸ ਵਿੱਚ ਅੱਤਵਾਦ ਅਤੇ ਨਸ਼ਿਆਂ ਨੇ ਨੌਜਵਾਨਾਂ ਨੂੰ ਖਾ ਲਿਆ ਹੈ, ਜਿਸ ਵਿੱਚ 1,65,000 ਬੱਚੇ ਵਿਦੇਸ਼ਾਂ ਵਿੱਚ ਜਾ ਚੁੱਕੇ ਹਨ। ਇਸ ਰੁਝਾਨ ਨੂੰ ਬਦਲਣਾ ਪਵੇਗਾ ਜਿਸ ਵਿੱਚ ਜੇਕਰ ਤਰੱਕੀ ਕਰਨੀ ਹੈ ਤਾਂ ਭਾਜਪਾ ਤੋਂ ਇਲਾਵਾ ਕੋਈ ਹੋਰ ਪਾਰਟੀ ਇਸ ਨੂੰ ਬਚਾ ਨਹੀਂ ਸਕਦੀ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੇ ਹਿੱਤਾਂ ‘ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਭਾਜਪਾ ਨੇ ਉਸ ਦੇ ਮੋਢਿਆਂ ‘ਤੇ ਦਿੱਤੀ ਹੈ, ਜਿਸ ‘ਚ ਮੈਂ ਅਸ਼ਵਨੀ ਸੇਖੜੀ ਦਾ ਸੁਆਗਤ ਕਰਦਾ ਹਾਂ ਅਤੇ ਸਾਰੇ ਇਕਜੁੱਟ ਹੋ ਕੇ ਕੰਮ ਕਰਾਂਗੇ, ਜਿਸ ‘ਚ ਅਸੀਂ ਪੰਜਾਬ ਲਈ ਕੇਂਦਰ ਤੋਂ ਪੰਜਾਬ ਦੇ ਹੱਕਾਂ ਦੀ ਦ੍ਰਿੜਤਾ ਨਾਲ ਗੱਲ ਕਰ ਸਕਦੇ ਹਾਂ।
ਮੇਰੇ ਪਿਤਾ ਅਤੇ ਸੇਖੜੀ ਦੇ ਪਿਤਾ ਨੇ ਮਿਲ ਕੇ ਕੰਮ ਕੀਤਾ ਹੈ ਅਤੇ ਅਸੀਂ ਵੀ ਇਕੱਠੇ ਕੰਮ ਕੀਤਾ ਹੈ। ਅੱਜ ਕਾਂਗਰਸ ਆਪਣੇ ਮੁੱਦਿਆਂ ਤੋਂ ਭਟਕ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।