ਚੰਡੀਗੜ੍ਹ ‘ਚ ASI ਗ੍ਰਿਫਤਾਰ: ਪੜ੍ਹੋ ਕੀ ਹੈ ਮਾਮਲਾ

  • ਬੇਟੇ ਤੇ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਦੋਵੇਂ ਹਸਪਤਾਲ ਦਾਖਲ

ਚੰਡੀਗੜ੍ਹ, 24 ਮਈ 2024 – ਚੰਡੀਗੜ੍ਹ ਦੇ ਮੌਲੀ ਜਾਗਰਣ ‘ਚ ਇੱਕ ASI ਨੇ ਆਪਣੀ ਪਤਨੀ ਅਤੇ ਬੇਟੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਲਈ ਤੁਰੰਤ ਸੈਕਟਰ 32 ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਏਐਸਆਈ ਦੀ ਪਤਨੀ ਦੀ ਸ਼ਿਕਾਇਤ ’ਤੇ ਪੁਲੀਸ ਨੇ ਏਐਸਆਈ ਅਸ਼ੋਕ ਮਲਿਕ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਵੀ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਏਐਸਆਈ ਮਲਿਕ ਨੂੰ ਜਦੋਂ ਪੀਓ ਸੰਮਨ ਸਟਾਫ਼ ਵਜੋਂ ਤਾਇਨਾਤ ਕੀਤਾ ਗਿਆ ਸੀ ਤਾਂ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਪੁਲੀਸ ਵਿਭਾਗ ਨੇ ਕਾਰਵਾਈ ਕਰਦਿਆਂ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਸੀ।

ਏਐਸਆਈ ਮਲਿਕ ਦਾ ਆਪਣੀ ਪਤਨੀ ਨਾਲ ਪਿਛਲੇ ਕਈ ਸਾਲਾਂ ਤੋਂ ਘਰੇਲੂ ਝਗੜਾ ਚੱਲ ਰਿਹਾ ਸੀ। ਥਾਣੇ ਵਿੱਚ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਤੇ ਸਮਝੌਤਾ ਹੋ ਗਿਆ। ਮੌਲੀਜਾਗਰਣ ਥਾਣੇ ਦੀ ਪੁਲੀਸ ਨੇ ਅਸ਼ੋਕ ਮਲਿਕ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤੀ ਮਰਚੈਂਟ ਨੇਵੀ ਦੇ 9 ਜਵਾਨ ਇਰਾਨ ਦੀ ਜੇਲ੍ਹ ‘ਚ ਬੰਦ, ਕਰੂ ਮੈਂਬਰਾਂ ‘ਚ ਹੁਸ਼ਿਆਰਪੁਰ ਦਾ ਨੌਜਵਾਨ ਵੀ ਸ਼ਾਮਿਲ

ਨਵਾਂਸ਼ਹਿਰ: ਭਾਜਪਾ ਨੇ ਸਰਕਾਰੀ ਏਜੰਸੀਆਂ ਦਾ ਕੀਤਾ ਸਿਆਸੀਕਰਨ, ਕਿਸਾਨ ਵੀ ਦੁਖੀ – ਬਸਪਾ ਸੁਪਰੀਮੋ ਮਾਇਆਵਤੀ