ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ASI ਨੂੰ ਆਇਆ ਹਾਰਟ ਅਟੈਕ, ਹੋਈ ਮੌਤ

  • ਫਿੰਗਰ ਪ੍ਰਿੰਟ ਐਕਸਪਰਟ ਦੇ ਤੌਰ ਤੇ ਕੰਮ ਕਰ ਰਿਹਾ ਸੀ ਮ੍ਰਿਤਕ

ਗੁਰਦਾਸਪੁਰ, 7 ਜੂਨ 2024 – ਪੰਜਾਬ ਪੁਲਿਸ ਦੇ ਏਐਸਆਈ ਦੀ ਡਿਊਟੀ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸ਼ਾਮ ਸੁੰਦਰ ਨੇ ਦੱਸਿਆ ਕਿ ਏਐਸਆਈ ਸਤਪਾਲ ਸ਼ਰਮਾ ਜੋ ਕਿ ਗੁਰਦਾਸਪੁਰ ਵਿਖੇ ਐਸਐਸਪੀ ਦਫਤਰ ਵਿਖੇ ਫਿੰਗਰ ਪ੍ਰਿੰਟ ਬਰਾਂਚ ਵਿਖੇ ਤਾਇਨਾਤ ਸੀ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਵੇਰੇ ਘਰੋਂ ਗੁਰਦਾਸਪੁਰ ਆਪਣੇ ਦਫਤਰ ਵਿਖੇ ਗਿਆ ਅਤੇ ਦੁਪਹਿਰ ਵੇਲੇ ਸਾਨੂੰ ਦਫਤਰ ਤੋਂ ਮੁਲਾਜ਼ਮਾਂ ਦਾ ਫੋਨ ਆਇਆ ਕਿ ਸਤਪਾਲ ਸ਼ਰਮਾ ਨੂੰ ਅਚਾਨਕ ਡਿਊਟੀ ਦੌਰਾਨ ਹਾਰਟ ਅਟੈਕ ਆਉਣ ਕਾਰਨ ਬੇਹੋਸ਼ ਹੋ ਗਿਆ ਹੈ ਜਿਸ ਨੂੰ ਤੁਰੰਤ ਮੁਲਾਜ਼ਮਾਂ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਉਸ ਦਾ ਅੱਜ ਪੋਸਟਮਾਰਟਮ ਹੋਣ ਉਪਰੰਤ ਉਸਦੇ ਜੱਦੀ ਪਿੰਡ ਧੂਤ ਵਿਖੇ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ । ਅਚਾਨਕ ਮੌਤ ਹੋਣ ਕਾਰਨ ਪੂਰੇ ਇਲਾਕੇ ਅੰਦਰ ਸੋਗ ਵਾਲੀ ਲਹਿਰ ਪਾਈ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ‘ਚ ਸਾਬਕਾ DSP ਨੂੰ ਉਮਰ ਕੈਦ: ਸਾਬਕਾ DIG ਨੂੰ 7 ਸਾਲ ਦੀ ਸਜ਼ਾ

ਲੋਕ ਸਭਾ ਚੋਣਾਂ ‘ਚ ਪੰਜਾਬ ਦੇ 328 ਉਮੀਦਵਾਰਾਂ ‘ਚੋਂ 289 ਦੀਆਂ ਜ਼ਮਾਨਤਾਂ ਜ਼ਬਤ, ਪੜ੍ਹੋ ਪੂਰੀ ਖ਼ਬਰ