ਪਟਿਆਲਾ, 3 ਜੂਨ 2025 – ਇੱਥੇ ਕਮਾਂਡੋ ਟ੍ਰੇਨਿੰਗ ਕੰਪਲੈਕਸ ਬਹਾਦਰਗੜ੍ਹ ‘ਚ ਸਰਕਾਰੀ ਗੋਲੀ ਲੱਗਣ ਕਾਰਨ ਇਕ ਏ. ਐੱਸ. ਆਈ. ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (41) ਵਜੋਂ ਹੋਈ ਹੈ, ਜੋ ਕਿ 2 ਧੀਆਂ ਦਾ ਪਿਤਾ ਸੀ। ਮ੍ਰਿਤਕ ਮਨਪ੍ਰੀਤ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਓਰਿਟੀ ਵਿਚਲੇ ਐੱਸ. ਓ. ਜੀ. (ਸਪੈਸ਼ਲ ਆਪਰੇਸ਼ਨ ਗਰੁੱਪ) ‘ਚ ਡੈਪੂਟੇਸ਼ਨ ‘ਤੇ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਨੇ ਆਪਣੇ ਕੰਪਲੈਕਸ ‘ਚ ਘਰ ਜਾਣ ਲਈ ਛੁੱਟੀ ਬਾਰੇ ਕਿਹਾ ਸੀ। ਜਦੋਂ ਉਹ ਆਪਣੇ ਕੁਆਰਟਰ ਵਿਖੇ ਪੁੱਜਿਆ ਤਾਂ ਗੋਲੀ ਚੱਲਣ ਕਾਰਨ ਉਸ ਦੀ ਮੌਤ ਹੋ ਗਈ।
ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਮਨਪ੍ਰੀਤ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ ਜਾਂ ਫਿਰ ਇਹ ਗੋਲੀ ਕਿਵੇਂ ਚੱਲੀ ਹੈ। ਇਸ ਦਾ ਖ਼ੁਲਾਸਾ ਪੁਲਸ ਜਾਂਚ ਤੋਂ ਬਾਅਦ ਹੀ ਹੋਵੇਗੀ।

