ਡਿਊਟੀ ਦੌਰਾਨ ਕੇਕ ਕੱਟ ਕੇ ਮਨਾਇਆ ਗਿਆ ASI ਦਾ 57ਵਾਂ ਜਨਮਦਿਨ

  • ਗਰੀਬ ਲੋਕਾਂ ਨੂੰ ਕੰਬਲ ਅਤੇ ਮਠਿਆਈਆਂ ਵੰਡ ਕੇ ਮਨਾਇਆ ਜਨਮਦਿਨ
  • ਡੀਐਸਪੀ ,ਐਸਐਚਓ ਅਤੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਦਿੱਤੀਆਂ ਵਧਾਈਆਂ

ਸੁਲਤਾਨਪੁਰ ਲੋਧੀ, 15 ਦਸੰਬਰ 2023 – ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆ ਪੁੱਲ ਦੇ ਚੌਂਕ ‘ਚ ਅੱਜ ਡਿਊਟੀ ਦੌਰਾਨ ਕਿਊ ਆਰ ਟੀ ਦੇ ਇੰਚਾਰਜ ਏਐਸਆਈ ਸਿੰਗਾਰਾ ਸਿੰਘ ਦਾ 57ਵਾਂ ਜਨਮ ਦਿਨ ਅਨੋਖੇ ਤਰੀਕੇ ਨਾਲ ਕੇਕ ਕੱਟ ਕੇ ਮਨਾਇਆ ਗਿਆ ਹੈ। ਇਸ ਮੌਕੇ ਤੇ ਡੀਐਸਪੀ ਬਬਨਦੀਪ ਸਿੰਘ ਅਤੇ ਐੱਸ ਐੱਚ ਓ ਲਖਵਿੰਦਰ ਸਿੰਘ ਅਤੇ ਸਮੂਹ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਏਐਸਆਈ ਸ਼ਿੰਗਾਰਾ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਉਹਨਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।

ਇਸ ਮੌਕੇ ਗਰੀਬ ਲੋਕਾਂ ਨੂੰ ਕੰਬਲ ਅਤੇ ਮਠਿਆਈਆਂ ਵੰਡ ਕੇ ਏਐਸਆਈ ਸਿੰਗਾਰਾ ਸਿੰਘ ਦਾ ਜਨਮਦਿਨ ਮਨਾਇਆ ਗਿਆ। ਡੀਐਸਪੀ ਬਬਨਦੀਪ ਸਿੰਘ ਨੇ ਕਿਹਾ ਕਿ ਐਸਐਸਪੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਏਐਸਆਈ ਸ਼ਿੰਗਾਰਾ ਸਿੰਘ ਨੂੰ ਅੱਧੇ ਦਿਨ ਛੁੱਟੀ ਦਿੱਤੀ ਜਾ ਰਹੀ ਹੈ ਤਾਂ ਜੋ ਕਿ ਉਹ ਆਪਣੇ ਪਰਿਵਾਰ ਨਾਲ ਵੀ ਜਨਮਦਿਨ ਮਨਾ ਸਕਣ। ਉਹਨਾਂ ਨੇ ਕਿਹਾ ਕਿ ਇਹ ਸਾਡਾ ਇੱਕ ਪਰਿਵਾਰ ਹੈ ਇਸ ਲਈ ਪਰਿਵਾਰ ਦੇ ਮੈਂਬਰ ਦੀਆਂ ਖੁਸ਼ੀਆਂ ਸਾਂਝਾ ਕਰਨਾ ਸਾਡਾ ਇੱਕ ਫਰਜ਼ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕੀ ਜਨਮਦਿਨ ਦੇ ਨਾਲ ਨਾਲ ਮੁਲਾਜ਼ਮਾਂ ਵੱਲੋਂ ਆਪੇ ਡਿਊਟੀ ਵੀ ਬਖੂਬੀ ਨਿਭਾਈ ਜਾ ਰਹੀ ਸੀ ਅਤੇ ਇਸ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਪੰਜਾਬ ਪੁਲਿਸ ਦਾ 7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੈਰੋਇਨ ਸਮੇਤ ਗ੍ਰਿਫਤਾਰ

ਜਲੰਧਰ ‘ਚ ਟਰੈਵਲ ਏਜੰਟ ਦੀ ਕਾਰ ‘ਤੇ ਫਾ+ਇਰਿੰਗ, ਜਾਂਚ ‘ਚ ਜੁਟੀ ਪੁਲਿਸ