ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਸਹਾਇਕ ਥਾਣੇਦਾਰ ਜਰਦੇ ਦੀਆਂ ਪੁੜੀਆਂ ਸਮੇਤ ਗ੍ਰਿਫਤਾਰ

  • ਸਹਾਇਕ ਥਾਣੇਦਾਰ ਆਪਣੀ ਪੈਂਟ ਅਤੇ ਜੁਰਾਬਾਂ ‘ਚ ਲੋਕੋ ਕੇ ਲਿਜਾ ਰਿਹਾ ਸੀ ਜੇਲ੍ਹ ਦੇ ਅੰਦਰ ਜਰਦੇ ਦੀਆਂ ਪੁੜੀਆਂ

ਚੰਡੀਗੜ੍ਹ, 22 ਜੂਨ 2023 – ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਤਾਇਨਾਤ ਹੋਮ ਗਾਰਡ ਦੇ ਸਹਾਇਕ ਥਾਣੇਦਾਰ ਨੂੰ ਜਰਦੇ ਦੀਆਂ ਪੁੜੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਲਾਸ਼ੀ ਮੁਹਿੰਮ ਦੌਰਾਨ ਤਿੰਨ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ।

ਇਹ ਸਹਾਇਕ ਥਾਣੇਦਾਰ ਆਪਣੀ ਪੈਂਟ ਅਤੇ ਜੁਰਾਬਾਂ ‘ਚ ਛੁਪਾ ਕੇ ਜੇਲ੍ਹ ਦੇ ਅੰਦਰ ਜਰਦੇ ਦੀਆਂ ਪੁੜੀਆਂ ਲੈ ਕੇ ਜਾ ਰਿਹਾ ਸੀ, ਜਿਸ ਨੂੰ ਕਾਬੂ ਕਰਨ ਤੋਂ ਬਾਅਦ ਉਸ ਖਿਲਾਫ ਥਾਣਾ ਸਿਟੀ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਕੇਂਦਰੀ ਜੇਲ੍ਹ ਵਿੱਚੋਂ ਤਿੰਨ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਇੱਕ ਲਾਕ-ਅੱਪ ਵਿੱਚੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ ਅਤੇ ਬੈਰਕ ਵਿੱਚ ਛੁਪਾਏ ਦੋ ਮੋਬਾਈਲ ਫ਼ੋਨ ਬਰਾਮਦ ਹੋਏ ਹਨ, ਜਿਸ ਸਬੰਧੀ ਥਾਣਾ ਸਦਰ ਵਿੱਚ ਇੱਕ ਹਵਾਲਾਤੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਿਮਾਚਲ ‘ਚ ਪ੍ਰੀ-ਮੌਨਸੂਨ ਨੇ ਦਿੱਤੀ ਦਸਤਕ: ਪੰਜਾਬ ‘ਚ ਜੁਲਾਈ ਦੇ ਪਹਿਲੇ ਹਫ਼ਤੇ ਮਾਨਸੂਨ ਪਹੁੰਚਣ ਦੀ ਸੰਭਾਵਨਾ

ਪੰਜਾਬ ਦੇ ਨਾਮੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੇ ਘਰ ‘ਤੇ ਗੋ+ਲੀਬਾਰੀ, ਮਾਂ ਦੀ ਮੌ+ਤ, ਖਿਡਾਰੀ ਜ਼ਖ਼ਮੀ