ਉਮਰਾਂ ‘ਚ ਕੀ ਰੱਖਿਐ, 62 ਸਾਲਾਂ ਬਾਪੂ ਨੇ ਕੱਲੇ ਨੇ ਹੀ ਵੱਢ ਦਿੱਤਾ ਕਣਕ ਦਾ ਪੂਰਾ ਕਿੱਲਾ

ਅੰਮ੍ਰਿਤਸਰ, 30 ਅਪ੍ਰੈਲ 2022 – ਅੰਮ੍ਰਿਤਸਰ ਦੇ ਸਰਹੱਦੀ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਘੋਗਾ ਦੇ ਰਹਿਣ ਵਾਲੇ 62 ਸਾਲਾਂ ਬਜ਼ੁਰਗ ਪ੍ਰਗਟ ਸਿੰਘ ਵੱਲੋਂ ਸਿਰਫ 11 ਘੰਟਿਆਂ ਵਿੱਚ ਕਣਕ ਦਾ ਇੱਕ ਕਿੱਲਾ ਵੱਢ ਕੇ ਇਲਾਕੇ ਵਿੱਚ ਰਿਕਾਰਡ ਕਾਇਮ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਪ੍ਰਗਟ ਸਿੰਘ ਨੇ ਦੱਸਿਆ ਕਿ ਉਹ ਇੱਕ ਵਾਰ ਪਿੰਡ ਦਾ ਸਰਪੰਚ ਵੀ ਰਹਿ ਚੁੱਕਾ ਹੈ,ਉਹਨਾਂ ਦੱਸਿਆ ਕਿ ਮੈਂ ਕਈ ਵਾਰ ਪਹਿਲਾਂ ਵੀ ਇਸੇ ਤਰ੍ਹਾਂ ਇੱਕ ਕਿੱਲਾ ਕਣਕ ਦਾ ਆਪਣੇ ਹੱਥੀ ਵੱਢ ਚੁੱਕਾ ਹਾਂ। ਉਥੇ ਹੀ ਪਿੰਡ ਵਾਸੀਆਂ ਵੱਲੋਂ ਬਜ਼ੁਰਗ ਪ੍ਰਗਟ ਸਿੰਘ ਦੇ ਇਸ ਕਾਰਨਾਮੇ ਨੂੰ ਵੇਖਦੇ ਹੋਏ ਢੋਲ ਵਜਾ ਕੇ ਗੱਲ ਚ ਹਾਰ ਪਾ ਕੇ ਅਤੇ ਬਣਦਾ ਮਾਣ ਸਨਮਾਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਉਥੇ ਹੀ ਪੂਰੇ ਇਲਾਕੇ ਵਿੱਚ ਬਜ਼ੁਰਗ ਪ੍ਰਗਟ ਸਿੰਘ ਦੇ ਇਸ ਉਮਰ ਵਿੱਚ ਕੱਲਿਆਂ ਹੀ ਇੱਕ ਕਿੱਲਾ ਕਣਕ ਵੱਡਣ ਦੇ ਚਰਚੇ ਹਨ ਅਤੇ ਲੋਕ ਇਸ ਬਜ਼ੁਰਗ ਦੀ ਹਿੰਮਤ ਨੂੰ ਵੀ ਸਲਾਮ ਕਰ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ ਵਧ ਰਹੀ ਗਰਮੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਪਟਿਆਲਾ ‘ਚ ਮੋਬਾਈਲ ਇੰਟਰਨੈੱਟ ਤੇ SMS ਸੇਵਾਵਾਂ ‘ਤੇ ਪਾਬੰਦੀ