ਪੁਰਾਣੀ ਰੰਜਿਸ਼ ਕਾਰਨ ਦੁਕਾਨਦਾਰ ‘ਤੇ ਇੱਟਾਂ ਅਤੇ ਪੱਥਰ ਨਾਲ ਹਮਲਾ, ਮੁਲਜ਼ਮਾਂ ਦੀ ਵੀਡੀਓ ਹੋ ਰਹੀ ਵਾਇਰਲ

ਲੁਧਿਆਣਾ, 20 ਅਕਤੂਬਰ 2022 – ਲੁਧਿਆਣਾ ‘ਚ ਕੁਝ ਨੌਜਵਾਨਾਂ ਨੇ ਇਕ ਦੁਕਾਨਦਾਰ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦੁਕਾਨਦਾਰ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਦੁਕਾਨ ਬੰਦ ਕਰ ਰਿਹਾ ਸੀ। ਇਸ ਮੌਕੇ ਉਨ੍ਹਾਂ ਨੇ ਇੱਟਾਂ ਅਤੇ ਪੱਥਰ ਨਾਲ ਉਸ ‘ਤੇ ਹਮਲਾ ਕਰ ਦਿੱਤਾ।

ਪੀੜਤ ਦੁਕਾਨਦਾਰ ਸ਼ਗਨਦੀਪ ਵਾਸੀ ਚੂਹੜਪੁਰ ਰੋਡ ਨੇ ਪੁਲੀਸ ਨੂੰ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਆਪਣੀ ਦੁਕਾਨ ਬੰਦ ਕਰ ਰਿਹਾ ਸੀ। ਉਨ੍ਹਾਂ ਨਾਲ ਦੁਕਾਨ ਦਾ ਮੈਨੇਜਰ ਕਰਨ ਸਿੰਘ ਵੀ ਮੌਜੂਦ ਸੀ।

ਦੁਕਾਨ ਬੰਦ ਕਰਦੇ ਸਮੇਂ ਗੁਰਦੇਵ ਸਿੰਘ, ਅਮਰਿੰਦਰ ਸਿੰਘ, ਮਹਿਤਾਬ ਸਿੰਘ ਵਾਸੀ ਹੈਬੋਵਾਲ ਕਲਾਂ ਅਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਉਹ ਆਪਣੀ ਜਾਨ ਬਚਾਉਣ ਲਈ ਦੁਕਾਨ ਅੰਦਰ ਵੜ ਗਿਆ। ਹਮਲਾਵਰਾਂ ਨੇ ਦੁਕਾਨ ਦੇ ਬਾਹਰ ਖੜ੍ਹੇ ਹੋ ਕੇ ਲਲਕਾਰੇ ਮਾਰੇ ਅਤੇ ਧਮਕੀਆਂ ਦਿੱਤੀਆਂ।

ਸ਼ਗਨਦੀਪ ਨੇ ਉਸ ‘ਤੇ ਹਮਲਾ ਕਰਨ ਦਾ ਕਾਰਨ ਪੁੱਛਿਆ ਤਾਂ ਮੁਲਜ਼ਮਾਂ ਨੇ ਉਸ ‘ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਘਟਨਾ ਥਾਣਾ ਹੈਬੋਵਾਲ ਇਲਾਕੇ ਦੀ ਹੈ। ਹਮਲਾਵਰਾਂ ਵੱਲੋਂ ਇੱਟਾਂ-ਪੱਥਰ ਆਦਿ ਸੁੱਟੇ ਜਾਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰ ਲਗਾਤਾਰ ਇੱਟਾਂ ਨਾਲ ਹਮਲਾ ਕਰ ਰਹੇ ਹਨ ਅਤੇ ਗਾਲ੍ਹਾਂ ਕੱਢ ਰਹੇ ਹਨ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਲਾਕੇ ਵਿੱਚ ਅਜਿਹੀ ਗੁੰਡਾਗਰਦੀ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਸ ਦੇ ਨਾਲ ਹੀ ਥਾਣਾ ਹੈਬੋਵਾਲ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕਿਉਰਿਟੀ ਗਾਰਡ ਨੇ ਕੁੱਤੇ ‘ਤੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ, ਕੱਟਿਆ ਨੱਕ, ਪਰਚਾ ਦਰਜ

ਨਾਭਾ ‘ਚ DSP ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ: ਲਾਇਸੈਂਸੀ ਰਿਵਾਲਵਰ ਨਾਲ ਚੱਲੀ ਗੋਲੀ