- ਘਰ ‘ਚ ਦਾਖਲ ਹੋ ਕੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਗਈ ਹਮਲਾ
ਜਲੰਧਰ, 26 ਮਾਰਚ 2024 – ਜਲੰਧਰ ‘ਚ ਦੇਰ ਰਾਤ ਸ਼੍ਰੀ ਰਾਮ ਸੈਨਾ ਦੇ ਪੰਜਾਬ ਪ੍ਰਧਾਨ ਰਵੀ ਪਟੇਲ ‘ਤੇ ਸ਼ਰਾਰਤੀ ਅਨਸਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਹ ਹਮਲਾ ਬਸਤੀ ਇਲਾਕੇ ‘ਚ ਉਨ੍ਹਾਂ ਦੇ ਘਰ ‘ਤੇ ਹੋਇਆ। ਘਟਨਾ ਵਿੱਚ ਜ਼ਖ਼ਮੀ ਹੋਏ ਪਟੇਲ ਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਮਲਾ ਕਿਸ ਨੇ ਕੀਤਾ ਹੈ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਸਾਰੇ ਮੁਲਜ਼ਮਾਂ ਦੇ ਮੂੰਹ ਬੰਨ੍ਹੇ ਹੋਏ ਸਨ। ਮੁਲਜ਼ਮਾਂ ਨੇ ਘਰ ਦੀਆਂ ਔਰਤਾਂ ਦੀ ਵੀ ਕੁੱਟਮਾਰ ਕੀਤੀ। ਇਸ ਦੌਰਾਨ ਥਾਣਾ ਸਿਟੀ ਪੁਲੀਸ ਜਾਂਚ ਲਈ ਪੁੱਜੀ।
ਰਵੀ ਪਟੇਲ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਰਾਤ ਵੇਲੇ ਉਹ ਆਪਣੇ ਬੱਚਿਆਂ ਅਤੇ ਪਤਨੀ ਨਾਲ ਘਰ ‘ਚ ਮੌਜੂਦ ਸੀ। ਸਾਰੇ ਸੌਣ ਦੀ ਤਿਆਰੀ ਕਰ ਰਹੇ ਸਨ। ਅਚਾਨਕ ਕੁਝ ਹਮਲਾਵਰ ਆਏ। ਸਾਰਿਆਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਜਿਵੇਂ ਹੀ ਦੋਸ਼ੀ ਆਏ ਤਾਂ ਉਨ੍ਹਾਂ ਨੇ ਮੇਰੇ ਸਿਰ ‘ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਪਰਿਵਾਰ ਉਸ ਦੇ ਬਚਾਅ ਲਈ ਅੱਗੇ ਆਇਆ ਤਾਂ ਉਨ੍ਹਾਂ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ। ਰਵੀ ਪਟੇਲ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਸਿਰ ‘ਤੇ ਬਹੁਤ ਡੂੰਘੇ ਸੱਟਾਂ ਮਾਰੀਆਂ ਸਨ।