ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼, ਸ਼ਰਾਬੀ ਵਿਅਕਤੀ ਨਿਸ਼ਾਨ ਸਾਹਿਬ ਕੋਲ ਪਹੁੰਚਿਆ

  • ਨਿਸ਼ਾਨ ਸਾਹਿਬ ਨੂੰ ਹੱਥ ਲਾਉਣ ਦੀ ਕਰ ਰਿਹਾ ਸੀ ਕੋਸ਼ਿਸ਼
  • ਲੋਕਾਂ ਨੇ ਫੜ ਕੇ ਬੇਰਹਿਮੀ ਨਾਲ ਕੁੱ+ਟਿਆ

ਪਟਿਆਲਾ, 4 ਜਨਵਰੀ 2024 – ਪਟਿਆਲਾ ਦੇ ਤ੍ਰਿਪੜੀ ਪ੍ਰੀਤ ਨਗਰ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ। ਨੌਜਵਾਨ ਸ਼ਰਾਬ ਦੇ ਨਸ਼ੇ ‘ਚ ਨਿਸ਼ਾਨ ਸਾਹਿਬ ਨੇੜੇ ਪਹੁੰਚ ਗਿਆ। ਉਸ ਨੂੰ ਫੜਨ ਤੋਂ ਬਾਅਦ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮੌਕੇ ‘ਤੇ ਪੁਲਸ ਨੂੰ ਬੁਲਾਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁੱਟਮਾਰ ਦੌਰਾਨ ਨੌਜਵਾਨ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਪਤਾ ਅਤੇ ਕਿਸੇ ਨੇ ਉਸ ਨੂੰ ਨਸ਼ੇ ਦੀ ਹਾਲਤ ‘ਚ ਨਿਸ਼ਾਨ ਸਾਹਿਬ ‘ਤੇ ਜਾਣ ਲਈ ਕਿਹਾ ਸੀ |

ਘਟਨਾ ਅਨੁਸਾਰ ਕਰੀਬ 30 ਸਾਲ ਦਾ ਇਹ ਨੌਜਵਾਨ ਸ਼ਰਾਬ ਦੇ ਨਸ਼ੇ ‘ਚ ਨਿਸ਼ਾਨ ਸਾਹਿਬ ਨੇੜੇ ਆਇਆ ਅਤੇ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੌਕੇ ‘ਤੇ ਮੌਜੂਦ ਸੇਵਾਦਾਰਾਂ ਅਤੇ ਸੰਗਤ ਨੇ ਉਸ ਨੂੰ ਅਜਿਹਾ ਕਰਦੇ ਦੇਖਿਆ। ਉਸ ਤੋਂ ਸ਼ਰਾਬ ਦੀ ਬਦਬੂ ਆ ਰਹੀ ਸੀ।

ਇਸ ਤੋਂ ਬਾਅਦ ਸੇਵਾਦਾਰ ਅਤੇ ਸੰਗਤ ਉਸ ਨੂੰ ਫੜ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਲੈ ਆਏ। ਗੁੱਸੇ ਵਿੱਚ ਆਈ ਭੀੜ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਨੌਜਵਾਨ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੈ। ਪੁਲਿਸ ਨੂੰ ਇਸ ਗੱਲ ਦੀ ਉੱਚ ਪੱਧਰੀ ਜਾਂਚ ਕਰਨੀ ਚਾਹੀਦੀ ਹੈ ਕਿ ਨੌਜਵਾਨਾਂ ਨੂੰ ਗੁਰਦੁਆਰੇ ਵਿੱਚ ਅਜਿਹੀਆਂ ਹਰਕਤਾਂ ਕਰਨ ਲਈ ਕਿਸ ਨੇ ਉਕਸਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਧਾਗਾ ਮਿੱਲ ਵਿੱਚ 2 ਸਿਲੰਡਰ ਹੋਏ ਬਲਾਸਟ: ਧਮਾਕਿਆਂ ਨਾਲ ਦਹਿਲਿਆ ਪੂਰਾ ਇਲਾਕਾ

NDPS ਦੇ ਮਾਮਲੇ ’ਚ ਸੁਖਪਾਲ ਖਹਿਰਾ ਨੂੰ ਮਿਲੀ ਜ਼ਮਾਨਤ, ਪਰ ਨਾਲ ਹੀ ਇੱਕ ਹੋਰ ਪਰਚਾ ਦਰਜ