ਮਾਸੂਮ ਬੱਚਿਆਂ ਦੇ ਪਿਤਾ ਨੇ ਆਪਣੇ ਆਪ ਨੂੰ ਲਈ ਅੱਗ, ਪੜ੍ਹੋ ਕੀ ਹੈ ਕਾਰਨ ?

ਬਟਾਲਾ, 11 ਮਈ 2022 – ਬਟਾਲਾ ਦੇ ਇਲਾਕਾ ਮਾਡਲ ਟਾਊਨ ਦੇ ਮੁਹੱਲਾ ਬਸੰਤ ਨਗਰ ਦੇ ਰਹਿਣ ਵਾਲੇ 40 ਸਾਲਾਂ ਵਿਆਹੁਤਾ ਜਸਵਿੰਦਰ ਸਿੰਘ ਉਰਫ ਸੋਨੀ ਨੇ ਵੱਲੋਂ ਆਪ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਤ ਨੂੰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

ਜਿਸ ਬਾਰੇ ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਜਸਵਿੰਦਰ ਸਿੰਘ 45 ਫੀਸਦੀ ਝੁਲਸ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਪੀੜਤ ਦੇ ਦੋ ਬੱਚਿਆਂ ਅਤੇ ਪਤਨੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਉਹਨਾਂ ਦਾ ਉਸ ਦੇ ਮਾਤਾ ਪਿਤਾ ਅਤੇ ਭਰਾ ਦੇ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਜਿਸ ਤੋਂ ਦੁਖੀ ਹੋ ਕੇ ਉਹਨਾਂ ਵੱਲੋਂ ਅੱਗ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ।

ਪੀੜਤ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਉਸਦੇ ਪਿਤਾ ਮਾਤਾ ਅਤੇ ਬਿਜਲੀ ਬੋਰਡ ਵਿੱਚ ਨੌਕਰੀ ਕਰਦੇ ਵੱਡੇ ਭਰਾ ਦੇ ਨਾਲ ਜਾਇਦਾਦ ਨੂੰ ਲੈਕੇ ਕਲੇਸ਼ ਚੱਲ ਰਿਹਾ ਸੀ ਪਰ ਕੋਈ ਸਮਝੌਤਾ ਨਹੀਂ ਹੀ ਰਿਹਾ ਸੀ ਅਤੇ ਉਸਦੇ ਪਿਤਾ ਮਾਤਾ ਅਤੇ ਭਰਾ ਦੇ ਵਲੋਂ ਉਸਨੂੰ ਅਤੇ ਉਸਦੀ ਪਤਨੀ ਨੂੰ ਬਿਨਾਂ ਵਜਾ ਤੰਜ ਪ੍ਰੇਸ਼ਾਨ ਕੀਤਾ ਜਾਂਦਾ ਸੀ ਵੱਡਾ ਭਰਾ ਹਮੇਸ਼ਾ ਹੀ ਸ਼ਰਾਬ ਪੀ ਕੇ ਉਸਦੇ ਨਾਲ ਅਤੇ ਉਸਦੀ ਪਤਨੀ ਦੇ ਨਾਲ ਲੜਦਾ ਝਗੜਦਾ ਰਹਿੰਦਾ ਸੀ ਅਤੇ ਉਸਦੇ ਬੱਚਿਆਂ ਨੂੰ ਵੀ ਮੰਦਾ ਬੋਲਦਾ ਰਹਿੰਦਾ ਸੀ ਜਿਸ ਤੋਂ ਤੰਗ ਆ ਕੇ ਅੱਜ ਮੈਂ ਆਪਣੇ ਆਪ ਨੂੰ ਅੱਗ ਲਗਾ ਕੇ ਮਾਰਨ ਦੀ ਕੋਸ਼ਿਸ਼ ਕੀਤੀ।

ਓਧਰ ਦੂਸਰੇ ਪਾਸੇ ਪੀੜਤ ਜਸਵਿੰਦਰ ਸਿੰਘ ਦੇ ਪਿਤਾ ਜਗਦੀਸ਼ ਸਿੰਘ ਦਾ ਕਹਿਣਾ ਸੀ ਕਿ ਉਹ ਅਤੇ ਉਸਦੀ ਪਤਨੀ ਬਜ਼ੁਰਗ ਹੋ ਚੁਕੇ ਹਨ ਉਹ ਅਜੇ ਵੀ 78 ਸਾਲ ਦੀ ਉਮਰ ਵਿੱਚ ਲੋਕਾਂ ਦੇ ਘਰਾਂ ਵਿੱਚ ਪੱਖੇ ਲਗਾਉਣ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਜਸਵਿੰਦਰ ਸਿੰਘ ਨੂੰ ਉਸਨੇ ਘਰ ਦੇ ਵਿੱਚ ਹੀ ਕੰਧ ਕਰਕੇ ਇਕ ਕਮਰਾ ਰਸੋਈ ਅਤੇ ਬਾਥਰੂਮ ਬਣਾ ਕੇ ਦਿੱਤਾ ਹੋਇਆ ਹੈ। ਜਸਵਿੰਦਰ ਉਸਨੂੰ ਪੁਰਾ ਘਰ ਬਣਾ ਕੇ ਦੇਣ ਨੂੰ ਕਹਿੰਦਾ ਸੀ ਅਤੇ ਨਾਲੇ ਜਾਇਦਾਦ ਵਿਚੋਂ ਅੱਧਾ ਹਿਸਾ ਮੰਗਦਾ ਸੀ। ਉਹ ਜਾਇਦਾਦ ਦੇ ਤਿੰਨ ਹਿੱਸੇ ਕਰਨਾ ਚਾਹੁੰਦਾ ਸੀ ਪਰ ਘਰ ਬਣਾ ਕੇ ਦੇਣ ਲਈ ਉਸਦੇ ਕੋਲ ਪੈਸੇ ਨਹੀਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਨੇ ਸਿਵਲ ਹਸਪਤਾਲ ‘ਚ ਲਿਆ ਫਾਹਾ

ਭਗਵੰਤ ਮਾਨ ਸਰਕਾਰ ਲਈ ਸਿਰਦਰਦੀ ਬਣੀ ਕਾਨੂੰਨ ਵਿਵਸਥਾ