ਆਸਟ੍ਰੇਲੀਆ ਦੀ ਅਦਾਲਤ ਨੇ ਪੰਜਾਬੀ ਨੌਜਵਾਨ ਨੂੰ ਸੁਣਾਈ 22 ਸਾਲ ਦੀ ਸਜ਼ਾ, ਪ੍ਰੇਮਿਕਾ ਨੂੰ ਕਬਰ ‘ਚ ਜ਼ਿੰਦਾ ਦਫਨਾ ਦਿੱਤਾ ਸੀ

  • ਦੋਸ਼ੀ ਤਾਰਿਕਜੋਤ ਸਿੰਘ ਨੇ ਪ੍ਰੇਮਿਕਾ ਨੂੰ ਕਬਰ ‘ਚ ਜ਼ਿੰਦਾ ਦਫਨਾ ਦਿੱਤਾ ਸੀ
  • ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਵੀ ਛੱਡਣਾ ਪਵੇਗਾ

ਚੰਡੀਗੜ੍ਹ, 5 ਅਗਸਤ 2023 – ਸਾਊਥ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਪੰਜਾਬੀ ਮੂਲ ਦੇ ਨੌਜਵਾਨ ਤਾਰਿਕਜੋਤ ਸਿੰਘ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼ ‘ਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਤਾਰਿਕਜੋਤ ਸਿੰਘ ਸਾਲ 2044 ਵਿੱਚ ਪਹਿਲੀ ਪੈਰੋਲ ਲਈ ਯੋਗ ਹੋ ਜਾਵੇਗਾ। ਨਾਲ ਹੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਵੀ ਛੱਡਣਾ ਹੋਵੇਗਾ।

ਮੁਲਜ਼ਮ ਤਾਰਿਕਜੋਤ ਸਿੰਘ ਪੰਜਾਬ ਦੇ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਬਲਾਲਾ ਦੇ ਇੱਕ ਕਿਸਾਨ ਪਰਿਵਾਰ ਦਾ ਪੁੱਤ ਹੈ। ਉਸ ਨੇ 5 ਮਾਰਚ 2021 ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰ ਲਿਆ ਸੀ। ਫਿਰ ਉਸ ਨੂੰ ਕਾਰ ਦੀ ਡਿੱਗੀ ਵਿਚ ਪਾ ਕੇ ਲਗਭਗ 650 ਕਿਲੋਮੀਟਰ ਦੂਰ ਦੱਖਣੀ ਆਸਟ੍ਰੇਲੀਆ ਦੇ ਫਲਿੰਡਰ ਰੇਂਜ ਵਿਚ ਇਕ ਕਬਰ ਵਿਚ ਜ਼ਿੰਦਾ ਦਫਨਾ ਦਿੱਤਾ ਸੀ।

ਤਾਰਿਕਜੋਤ ਸਿੰਘ ਸਾਲ 2016 ਵਿੱਚ ਐਡੀਲੇਡ, ਆਸਟ੍ਰੇਲੀਆ ਵਿੱਚ ਸੈਟਲ ਹੋਇਆ ਸੀ। ਉੱਥੇ ਉਸ ਦੀ ਮੁਲਾਕਾਤ ਭਾਰਤੀ ਮੂਲ ਦੀ ਜੈਸਮੀਨ ਕੌਰ ਨਾਲ ਹੋਈ। ਕੁਝ ਸਮੇਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਪਰ ਤਾਰਿਕਜੋਤ ਬਰਦਾਸ਼ਤ ਨਾ ਕਰ ਸਕਿਆ। ਇਸ ’ਤੇ ਤਾਰਿਕਜੋਤ ਸਿੰਘ ਨੇ ਜੈਸਮੀਨ ਦਾ ਗਲਾ ਵੱਢ ਕੇ ਉਸ ਨੂੰ ਕਬਰ ਵਿੱਚ ਦਫ਼ਨਾ ਦਿੱਤਾ। ਪਰ ਜੈਸਮੀਨ ਦੀ ਤੁਰੰਤ ਮੌਤ ਨਹੀਂ ਹੋਈ ਜਦੋਂ ਉਹ ਜ਼ਖਮੀ ਹੋ ਗਈ ਅਤੇ ਉਸ ਨੇ ਕਬਰ ਵਿੱਚ ਉਸ ਉ ਜ਼ਿੰਦਾ ਹੀ ਦਫਨਾ ਦਿੱਤਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਵਕੀਲ ਕਾਰਮੇਨ ਮੇਟੋ ਨੇ ਅਦਾਲਤ ਨੂੰ ਦੱਸਿਆ ਕਿ ਜੈਸਮੀਨ ਕੌਰ ਦੀ ਮੌਤ ਦਰਦਨਾਕ ਸੀ। ਇਸ ਦੇ ਨਾਲ ਹੀ ਮਾਮਲੇ ‘ਚ ਦੋਸ਼ੀ ਤਾਰਿਕਜੋਤ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੂਸੇਵਾਲਾ ਕ+ਤ+ਲ ਦੇ ਮਾਸਟਰ ਮਾਈਂਡ ਗੈਂਗਸਟਰ ਸਚਿਨ ਨੇ ਕੀਤੇ ਨਵੇਂ ਖੁਲਾਸੇ, ਪੜ੍ਹੋ ਕੀ-ਕੀ ਕਿਹਾ ਪੁਲਿਸ ਪੁੱਛਗਿੱਛ ‘ਚ

ਸਤਲੁਜ ‘ਚ ਪਿਆ ਸਭ ਤੋਂ ਵੱਡਾ ਪਾੜ ਪੂਰਨ ਦਾ ਮੋਰਚਾ ਫਤਿਹ: 18 ਦਿਨਾਂ ‘ਚ ਹੀ 950 ਫੁੱਟ ਪਏ ਪਾੜ ਨੂੰ ਪੂਰਿਆ ਗਿਆ