ਦਿਹਾੜੀ ਕਰਨ ਜਾ ਰਿਹਾ ਔਰਤਾਂ ਨਾਲ ਭਰਿਆ ਆਟੋ ਪਲਟਿਆ, 20 ਦੇ ਕਰੀਬ ਜ਼ਖਮੀ

ਗੁਰਦਾਸਪੁਰ, 2 ਦਸੰਬਰ 2022 – ਗੁਰਦਾਸਪੁਰ ਦੇ ਕਸਬਾ ਕਲਾਨੋਰ ਦੇ ਪਿੰਡ ਵਡਾਲਾ ਬਾਂਗਰ ਨੇੜੇ 25 ਤੋਂ 30 ਔਰਤਾਂ ਨਾਲ ਭਰਿਆ ਆਟੋ ਆਪਣਾ ਸੰਤੁਲਨ ਵਿਗੜਨ ਦੇ ਕਾਰਨ ਪਲਟ ਗਿਆ। ਜਿਸ ਵਿਚ ਡਰਾਈਵਰ ਸਮੇਤ 20 ਤੋਂ 25 ਔਰਤਾਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚੇ ਜ਼ਖਮੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਸਾਰੀਆਂ ਔਰਤਾਂ ਪਿੰਡ ਖੁਸ਼ੀਪੁਰ ਦੀਆਂ ਵਸਨੀਕ ਹਨ ਜੋ ਦਿਹਾੜੀ ਟੱਪਾ ਕਰਦੀਆਂ ਹਨ ਅਤੇ ਅੱਜ ਵੀ ਉਹ ਦਿਹਾੜੀ ਟਪਾ ਕਰਨ ਦੇ ਲਈ ਪਿੰਡ ਪਗੋਵਾਲ ਜਾ ਰਹੀਆ ਸਨ ਤਾਂ ਇਹਨਾਂ ਦਾ ਆਟੋ ਵਡਾਲਾ ਬਾਂਗਰ ਨੇੜੇ ਪਹੁੰਚਿਆ ਤਾਂ ਆਪਣਾ ਸੰਤੁਲਨ ਵਿਗੜਨ ਕਾਰਨ ਪਲਟ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਸਰਕਾਰ ਵੱਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ – SGPC ਪ੍ਰਧਾਨ

ਮੋਹਾਲੀ ‘ਚ ਰੇਹੜੀ-ਫੜ੍ਹੀ ਵਾਲਿਆਂ ਨੂੰ ਮਿਲੇਗੀ ਵੱਖਰੀ ਮਾਰਕੀਟ