ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਨੂੰ ਘਰ ‘ਚ ਕੀਤਾ ਨਜ਼ਰਬੰਦ, ਪੜ੍ਹੋ ਵੇਰਵਾ

  • ਬਾਬਾ ਰਾਮ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ‘ਚੋਂ ਕੱਢਣ ਵਾਸਤੇ ਮੁੜ ਖਾਲਸਾ ਵਹੀਰ ਦੀ ਸ਼ੁਰੂਆਤ ਕਰਨ ਦਾ ਕੀਤਾ ਸੀ ਐਲਾਨ,
  • ਗੁਰਦਵਾਰਾ ਗੁਰੂ ਅਮਰਦਾਸ ਜੀ ਅਠਵਾਲ ਪੁਲ ਤੋਂ ਗੁਰਦਵਾਰਾ ਬਾਉਲੀ ਸਾਹਿਬ ਤੱਕ ਕੱਢੀ ਜਾਣੀ ਸੀ ਖ਼ਾਲਸਾ ਵਹੀਰ

ਅੰਮ੍ਰਿਤਸਰ, 15 ਅਕਤੂਬਰ 2023 – ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖ਼ਾਲਸਾ ਨੇ ਅੱਜ ਗੁਰਦਵਾਰਾ ਗੁਰੂ ਅਮਰਦਾਸ ਜੀ ਅਠਵਾਲ ਪੁਲ ਤੋਂ ਇਕ ਖ਼ਾਲਸਾ ਵਹੀਰ ਗੁਰਦਵਾਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਤੱਕ ਕੱਢਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਨੂੰ ਖਾਲਸਾ ਵਹੀਰ ਕੱਢਣ ਤੋਂ ਰੋਕਣ ਲਈ ਪੁਲਿਸ ਵਲੋਂ ਉਨ੍ਹਾਂ ਦੇ ਘਰ ‘ਚ ਹੀ ਨਜ਼ਰਬੰਦ ਕਰ ਦਿੱਤਾ ਹੈ।

ਦਮਦਮੀ ਟਕਸਾਲ ਦੇ ਮੁਖੀ ਸਿੰਘ ਬਾਬਾ ਰਾਮ ਸਿੰਘ ਵੱਲੋਂ ਨਿਰੋਲ ਸਿੱਖੀ ਦੇ ਪ੍ਰਚਾਰ ਵਾਸਤੇ, ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਮੁੜ ਪ੍ਰਬੰਧ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲਦਲ ‘ਚੋਂ ਕੱਢਣ ਵਾਸਤੇ ਉਪਵਾਲਾ ਕਰਦੇ ਹੋਏ ਮੁੜ ਖਾਲਸਾ ਵਹੀਰ ਦੀ ਸ਼ੁਰੂਆਤ ਕਰ ਰਹੇ ਸਨ ਜੋ ਕਿ ਅੱਜ 15 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਅਠਵਾਲ ਪੁਲ ਸ਼ਾਖਾ ਦਮਦਮੀ ਟਕਸਾਲ ਸੰਗਰਾਵਾਂ ਤੋਂ ਸ਼ੁਰੂ ਕਰ ਕੇ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਗੋਇੰਦਵਾਲ ਵਿਖੇ ਸ਼ਾਮ ਨੂੰ ਸਮਾਪਤ ਹੋਣੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ: PU ਦੇ ਵਿਦਿਆਰਥੀ ਨੇ ਹੋਸਟਲ ‘ਚ ਫਾਹਾ ਲੈ ਕੀਤੀ ਖੁ+ਦਕੁ+ਸ਼ੀ

ਜਲੰਧਰ ‘ਚ ਸਰ੍ਹੋਂ ਦੇ ਤੇਲ ਦੀ ਫੈਕਟਰੀ ਨੂੰ ਲੱਗੀ ਅੱਗ: ਬਚਾਅ ਕਾਰਜ ਜਾਰੀ