ਚੰਡੀਗੜ੍ਹ, 24 ਜਨਵਰੀ 2023 – ਉੱਘੇ ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਖੇਤਰ ਦੇ ਸੂਬਾ ਪ੍ਰਧਾਨ ਵੀ ਹਨ ਜਿਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮੰਡੀ ਬੋਰਡ ਦਾ ਡਾਇਰੈਕਟਰ ਵੀ ਨਿਯੁਕਤ ਕੀਤਾ ਸੀ ਨੇ ਪੰਜਾਬ ਵਿਧਾਨ ਸਭਾ ਦੀਆਂ 2022 ਚੋਣਾਂ ਤੋਂ ਪਹਿਲਾਂ 11 ਜਨਵਰੀ 2022 ਨੂੰ ਭਾਜਪਾ ਨੇਤਾ ਮਦਨ ਮੋਹਨ ਮਿੱਤਲ ਅਤੇ ਉਹਨਾਂ ਪੁੱਤਰ ਭਾਜਪਾ ਨੇਤਾ ਅਰਵਿੰਦ ਮਿੱਤਲ ਦੇ ਰਾਹੀਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਬਡਹੇੜੀ ਨੇ ਦੋਸ਼ ਲਗਾਇਆ ਕਿ ਭਾਜਪਾ ਅਤੇ ਬਾਦਲ ਪਹਿਲਾਂ 1996 ਤੋਂ ਪਤੀ ਪਤਨੀ ਦੀ ਸਾਂਝ ਰੱਖਦਿਆਂ ਸਿੱਖਾਂ ਨੂੰ ਜ਼ਲੀਲ ਕਰਦੇ ਆ ਰਹੇ ਸਨ ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਦੇ ਸਮੇਂ ਜਦੋਂ ਬਾਦਲਾਂ ਨੂੰ ਸਿੱਖਾਂ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਤੋਂ ਨਾਤਾ ਤੋੜਨ ਲਈ ਮਜ਼ਬੂਰ ਕਰ ਦਿੱਤਾ ਸੀ ਪਰ ਦੋਵੇਂ ਮਿੱਤਰ ਜੋ ਪਤੀ ਪਤਨੀ ਵਾਂਗ ਸੰਬੰਧ ਰੱਖਦੇ ਸਨ ਅਲੱਗ ਹੋਣ ਤੋਂ ਬਾਅਦ ਵੀ ਆਪਣੀ ਫ਼ਿਤਰਤ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੇ ਬਾਦਲ ਕੁਰਸੀ ਲਈ ਸਿਰਸੇ ਵਾਲ਼ੇ ਸਾਧ ਦੀ ਮੱਦਦ ਲੈੰਦੇ ਰਹੇ ਅਤੇ ਉਸ ਦੀ ਮੱਦਦ ਕਰਦੇ ਰਹੇ ਸਿੱਖਾਂ ਨਾਲ਼ ਦਗ਼ਾ ਕੀਤਾ ਉਸੇ ਤਰਾਂ ਭਾਜਪਾ ਸਿੱਖਾਂ ਦੇ ਜਜ਼ਬਾਤਾਂ ਨੂੰ ਸੱਟ ਮਾਰ ਰਹੀ ਹੈ ਸਿਰਸੇ ਵਾਲ਼ੇ ਸਾਧ ਜੋ ਸੰਗੀਨ ਦੋਸ਼ਾਂ ਤਹਿਤ ਕੈਦ ਕੱਟ ਰਿਹਾ ਹੈ ਵਾਰ ਵਾਰ ਜੇਲ੍ਹ ਤੋਂ ਛੁੱਟੀ ਦਿਵਾ ਕੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ ।
ਬਡਹੇੜੀ ਨੇ ਆਖਿਆ ਕਿ ਸਿੱਖ ਕੌਮ ਦਾ ਭਲਾ ਨਾ ਬਾਦਲ ਦਲ ਕਰ ਸਕਦਾ ਹੈ ਅਤੇ ਨਾ ਹੀ ਭਾਜਪਾ ਦੋਵੇਂ ਸਿੱਖ ਚਿਹਰਿਆਂ ਨੂੰ ਅੱਗੇ ਕਰਕੇ ਸਿੱਖ ਕੌਮ ਨੂੰ ਮੂਰਖ ਬਣਾ ਕੇ ਕਮਜ਼ੋਰ ਕਰ ਰਹੇ ਹਨ ਜੇਕਰ ਬਾਦਲ ਅਤੇ ਭਾਜਪਾ ਸਿੱਖਾਂ ਪ੍ਰਤੀ ਸੁਹਿਰਦ ਅਤੇ ਗੰਭੀਰ ਹੁੰਦੇ ਤਾਂ ਸਿੱਖ ਬੰਦੀ ਪਿਛਲੇ 27 ਸਾਲਾਂ ਦੇ ਗੱਠਜੋੜ ਦੌਰਾਨ ਜੇਲ੍ਹਾਂ ਤੋਂ ਬਾਹਰ ਆ ਸਕਦੇ ਸਨ ਜਿਹਨਾਂ ਸਿੱਖ ਬੰਦੀਆਂ ਨੂੰ ਰਿਹਾਅ ਕਰਵਾਉਣ ਲਈ ਸਿੱਖ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ ਉਹਨਾਂ ਨੂੰ ਸੰਘਰਸ਼ ਦੀ ਕੋਈ ਲੋੜ ਹੀ ਨਹੀਂ ਪੈਣੀ ਸੀ ।
ਉਹਨਾਂ ਆਖਿਆ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸੁੱਤੀ ਪਈ ਸੀ ਸਿੱਖ ਬੰਦੀਆਂ ਨੂੰ ਭੁਲਾ ਬੈਠੀ ਸੀ ਕੇਵਲ ਬਾਦਲ ਪਰਵਾਰ ਦੀ ਸਿਆਸੀ ਮੱਦਦ ਕਰਨ ਵਿੱਚ ਹੀ ਵਿਅਸਤ ਸੀ ਹੁਣ ਬਦਨਾਮੀ ਦਾ ਦਾਗ਼ ਉਤਾਰਨ ਲਈ ਸਿੱਖ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਹੀ ਕਾਰਨ ਹੈ ਕਿ ਸਿੱਖ ਜਥੇਬੰਦੀਆਂ ਦੇ ਸੰਘਰਸ਼ ਕਰਨ ਵਾਲ਼ੇ ਬਾਦਲਾਂ ਤੋਂ ਨਿਰਾਸ ਹੋਏ ਨੌਜਵਾਨਾਂ ਨੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੁਰਵਿਹਾਰ ਕੀਤਾ ਉਹ ਧਾਮੀ ਦੇ ਵਿਰੁੱਧ ਨਹੀਂ ਸਨ ਉਹਨਾਂ ਦਾ ਗ਼ੁੱਸਾ ਬਾਦਲਾਂ ਦੇ ਰਵੱਈਏ ਦੇ ਖ਼ਿਲਾਫ਼ ਹੈ ।
ਬਡਹੇੜੀ ਨੇ ਆਖਿਆ ਕਿ ਉਹਨਾਂ ਨੇ ਬਾਦਲਾਂ ਨੂੰ ਵੀ ਨੇੜਿਓਂ ਦੇਖਿਆ ਹੈ ਅਤੇ ਭਾਜਪਾ ਨੂੰ ਵੀ ਦੇਖ ਲਿਆ ਹੈ ਅਤੇ ਯਕੀਨ ਸੱਚ ਵਿੱਚ ਬਦਲ ਗਿਆ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਦੋਵੇਂ ਭਾਜਪਾ ਅਤੇ ਬਾਦਲ ਸਿੱਖਾਂ ਦੇ ਹਮਦਰਦ ਨਾ ਹੀ ਸਨ ਅਤੇ ਨਾ ਹੀ ਭਵਿੱਖ ਵਿੱਚ ਹਮਦਰਦ ਹੋ ਸਕਦੇ ਹਨ ਇਸ ਲਈ ਉਹਨਾਂ ਨੇ ਇੱਕ ਜਜ਼ਬਾਤੀ ਸਿੱਖ ਹੋਣ ਦੇ ਨਾਤੇ ਭਾਜਪਾ ਤੋਂ ਨਾਤਾ ਤੋੜਨ ਦਾ ਮਨ ਬਣਾਇਆ ਹੈ ।