ਬਠਿੰਡਾ, 8 ਜੁਲਾਈ 2025 – ਅਦਾਲਤ ਨੇ ਪੰਜਾਬ ਪੁਲਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਤੇ ਥਾਰ ਵਾਲੀ ਅਮਨਦੀਪ ਕੌਰ ਜੋ ਕਿ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਚਰਚਾ ‘ਚ ਹੈ। ਅੱਜ ਅਦਾਲਤ ਨੇ ਅਮਨਦੀਪ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।
ਤਨਖਾਹ ਤੋਂ ਵੱਧ ਜਾਇਦਾਦ ਹਾਸਲ ਕਰਨ ਦੇ ਮਾਮਲੇ ‘ਚ ਅਮਨਦੀਪ ਕੌਰ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ, ਜਿਸਨੂੰ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ 26 ਮਈ ਨੂੰ ਪਿੰਡ ਬਾਦਲ ਦੇ ਇੱਕ ਮਸ਼ਹੂਰ ਗਾਇਕ ਦੇ ਘਰੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਹ ਵਿਜੀਲੈਂਸ ਕੋਲ ਪੁਲਸ ਰਿਮਾਂਡ ‘ਤੇ ਵੀ ਸੀ, ਪਰ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਸਨੂੰ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਵਿਜੀਲੈਂਸ ਦੀ ਮੰਗ ‘ਤੇ ਅਦਾਲਤ ਨੇ ਉਸਨੂੰ ਨਿਆਂਇਕ ਹਿਰਾਸਤ ਵਿੱਚ ਬਠਿੰਡਾ ਜੇਲ੍ਹ ਭੇਜ ਦਿੱਤਾ। ਜਿੱਥੋਂ ਉਸਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਹੁਣ ਅਦਾਲਤ ਨੇ ਉਸਦੀ ਅਰਜ਼ੀ ਰੱਦ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੀ ਏਐਨਟੀਐਫ ਟੀਮ ਨੇ ਜ਼ਿਲ੍ਹਾ ਪੁਲਸ ਦੀ ਮਦਦ ਨਾਲ ਦੋਸ਼ੀ ਅਮਨਦੀਪ ਕੌਰ ਨੂੰ ਬਾਦਲ ਰੋਡ ਤੋਂ ਕਾਲੀ ਥਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਚਿੱਟਾ ਬਰਾਮਦ ਹੋਇਆ ਸੀ, ਜਿਸ ਕਾਰਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ।

