ਚੰਡੀਗੜ੍ਹ, 29 ਸਤੰਬਰ 2022 – ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦਾ ਸਾਥੀ ਗੈਂਗਸਟਰ ਨੀਰਜ ਚਸਕਾ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟੀਮ ਨੇ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਨੀਰਜ ਚਸਕਾ ਸ਼ੂਟਰ ਹੈ ਅਤੇ ਗੁਰਲਾਲ ਬਰਾੜ ਕਤਲ ਕਾਂਡ ਵਿਚ ਸ਼ਾਮਲ ਸੀ। ਪੁਲਿਸ ਨੂੰ ਨੀਰਜ ਚਸਕਾ ਕਤਲ ਦੀਆਂ ਕਰੀਬ 7 ਵਾਰਦਾਤਾਂ ਵਿੱਚ ਲੋੜੀਂਦਾ ਸੀ। AGTF ਟੀਮ ਹੁਣ ਸ਼ੂਟਰ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਉਸਦੇ ਨੈੱਟਵਰਕ ਨਾਲ ਜੁੜੇ ਹੋਰ ਸ਼ੂਟਰਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। ਨੀਰਜ ਚਸਕਾ ‘ਤੇ ਪੰਜਾਬ ਸਮੇਤ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ ਕਈ ਅਪਰਾਧਿਕ ਮਾਮਲੇ ਦਰਜ ਹਨ।
ਬੰਬੀਹਾ ਗਰੁੱਪ ਨੇ ਗੈਂਗ ਦੇ ਸ਼ਾਰਪ ਸ਼ੂਟਰ ਨੀਰਜ ਚਸਕਾ ਦੀ ਗ੍ਰਿਫਤਾਰੀ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਕੇ ਪੰਜਾਬ ਪੁਲਸ ਨੂੰ ਚਿਤਾਵਨੀ ਦਿੱਤੀ ਹੈ। ਪੰਜਾਬ ਪੁਲਿਸ ਵਿਭਾਗ ਨੇ ਨੀਰਜ ਚਸਕਾ ਨੂੰ ਗ੍ਰਿਫਤਾਰ ਕਰਨ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਪੰਜਾਬ ਪੁਲਿਸ ਗੈਂਗਸਟਰਾਂ ਵੱਲੋਂ ਵਰਤੇ ਜਾਂਦੇ ਸੋਸ਼ਲ ਪਲੇਟਫਾਰਮਾਂ ‘ਤੇ ਵੀ ਲਗਾਤਾਰ ਨਜ਼ਰ ਰੱਖ ਰਹੀ ਹੈ।
ਚੰਡੀਗੜ੍ਹ ਵਿੱਚ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਗੈਂਗ ਵਾਰ ਸ਼ੁਰੂ ਹੋਈ ਸੀ। ਗੁਰਲਾਲ ਬਰਾੜ ਗੈਂਗਸਟਰ ਲਾਰੈਂਸ ਗੈਂਗ ਦੇ ਮੈਂਬਰ ਗੋਲਡੀ ਬਰਾੜ ਦਾ ਭਰਾ ਸੀ। ਸੰਦੀਪ ਨੰਗਲ ਅੰਬੀਆਂ ਅਤੇ ਵਿੱਕੀ ਮਿੱਡੂਖੇੜਾ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਭਾਵੇਂ ਮੂਸੇਵਾਲਾ ਦੇ ਕਤਲ ਪਿੱਛੇ ਮਕਸਦ ਗੈਂਗ ਵਾਰ ਸੀ ਜਾਂ ਫਿਰ ਕੁਝ ਹੋਰ ਕਾਰਨ ਸਨ, ਫਿਲਹਾਲ ਇਸ ਸਬੰਧੀ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਗੈਂਗ ਵਾਰ ਵਧਦਾ ਹੀ ਜਾ ਰਿਹਾ ਹੈ।