ਅੰਮ੍ਰਿਤਸਰ ਦੀ ਹੈਰੀਟੇਜ ਸਟਰੀਟ ‘ਤੇ ਪ੍ਰੀ-ਵੈਡ ਸ਼ੂਟ ਅਤੇ ਰੀਲਾਂ ਬਣਾਉਣ ‘ਤੇ ਲੱਗੀ ਪਾਬੰਦੀ

  • ਅੰਮ੍ਰਿਤਸਰ ਹੈਰੀਟੇਜ ਸਟਰੀਟ ‘ਤੇ ਪੰਜਾਬ ਪੁਲਿਸ ਨੇ ਮਨਾਹੀ ਦੇ ਬੋਰਡ ਵੀ ਲਾਏ

ਅੰਮ੍ਰਿਤਸਰ, 4 ਫਰਵਰੀ 2024 – ਹੁਣ ਲੋਕ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਰਸਤੇ ‘ਚ ਹੈਰੀਟੇਜ ਸਟਰੀਟ ‘ਤੇ ਪ੍ਰੀ-ਵੈਡਿੰਗ ਸ਼ੂਟਿੰਗ ਨਹੀਂ ਕਰ ਸਕਣਗੇ। ਇੰਨਾ ਹੀ ਨਹੀਂ ਰੀਲਾਂ ਬਣਾਉਣ ਵਾਲੇ ਲੋਕਾਂ ਖਿਲਾਫ ਵੀ ਪੁਲਸ ਕਾਰਵਾਈ ਕੀਤੀ ਜਾ ਸਕਦੀ ਹੈ। ਪੰਜਾਬ ਪੁਲਿਸ ਨੇ ਇਹ ਫੈਸਲਾ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਿਆ ਹੈ ਅਤੇ ਸੰਗਤ ਨੇ ਇਸ ‘ਤੇ ਇਤਰਾਜ਼ ਪ੍ਰਗਟਾਇਆ ਸੀ। ਇਸ ਦੇ ਲਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਹੈਰੀਟੇਜ ਸਟਰੀਟ ‘ਤੇ ਬੋਰਡ ਵੀ ਲਗਾਏ ਗਏ ਹਨ।

ਦਰਅਸਲ, ਕੁਝ ਦਿਨ ਪਹਿਲਾਂ ਹੈਰੀਟੇਜ ਸਟਰੀਟ ‘ਤੇ ਕੁਝ ਲੋਕਾਂ ਵੱਲੋਂ ਪ੍ਰੀ-ਵੈਡਿੰਗ ਫੋਟੋਸ਼ੂਟ ਕਰਵਾਇਆ ਜਾ ਰਿਹਾ ਸੀ। ਸੰਗਤ ਨੇ ਇਸ ਦਾ ਵਿਰੋਧ ਕੀਤਾ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਵੀ ਕਿਹਾ ਕਿ ਅਜਿਹੀ ਘਟਨਾ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਫੈਸਲਾ ਲੈਂਦਿਆਂ ਵਿਰਾਸਤੀ ਮਾਰਗ ‘ਤੇ ਫੋਟੋਸ਼ੂਟ ਅਤੇ ਰੀਲਾਂ ਬਣਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।

ਪੁਲੀਸ ਵੱਲੋਂ ਸਮੁੱਚੇ ਵਿਰਾਸਤੀ ਮਾਰਗ ’ਤੇ ਬੋਰਡ ਲਾਏ ਗਏ ਹਨ। ਜਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਇੱਥੇ ਕੋਈ ਵੀ ਪ੍ਰੀ-ਵੈਡਿੰਗ ਸ਼ੂਟ, ਵੈਡਿੰਗ ਸ਼ੂਟ ਜਾਂ ਰੀਲਾਂ ਨਹੀਂ ਬਣਾ ਸਕਦਾ। ਇਹ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਵੱਲੋਂ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇੱਥੇ ਤਾਇਨਾਤ ਪੁਲਿਸ ਬਲ ਨੂੰ ਵੀ ਇਸ ਸਬੰਧੀ ਚੌਕਸ ਰਹਿਣ ਲਈ ਕਿਹਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਲਦੀਵ ਦਾ ਭਾਰਤ ‘ਤੇ ਇਲਜ਼ਾਮ, ਕਿਹਾ ਬਿਨਾਂ ਇਜਾਜ਼ਤ ਮਛੇਰਿਆਂ ਤੋਂ ਕੀਤੀ ਪੁੱਛਗਿੱਛ, ਭਾਰਤ ਸਰਕਾਰ ਦੇਵੇ ਜਵਾਬ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਹੋ ਰਹੀ ਰੁਕ-ਰੁਕ ਕੇ ਬਾਰਿਸ਼, ਮੌਸਮ ਵਿਭਾਗ ਨੇ ਐਨੇ ਦਿਨਾਂ ਲਈ ਅਲਰਟ ਕੀਤਾ ਜਾਰੀ