ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਇਆ SBI ਬੈਂਕ ਮੁਲਾਜ਼ਮ, ਵੱਜੀ ਲੱਖਾਂ ਰੁਪਏ ਦੀ ਠੱਗੀ

ਮਾਨਸਾ, 30 ਮਈ 2023 : ਸਟੇਟ ਬੈਂਕ ਆਫ ਇੰਡੀਆ (SBI) ਦੀ ਸ਼ਾਖਾ ਬਰੇਟਾ ਦੇ ਇਕ ਮੁਲਾਜ਼ਮ ਨਾਲ ਸਾਈਬਰ ਠੱਗਾਂ ਵਲੋਂ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਏ SBI ਬ੍ਰਾਂਚ ਕਰਮਚਾਰੀ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਥਾਣਾ ਬਰੇਟਾ ਦੀ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਿਕ ਸਟੇਟ ਬੈਂਕ ਆਫ ਇੰਡੀਆ (SBI) ਦੀ ਸ਼ਾਖਾ ਬਰੇਟਾ ‘ਚ ਬਤੌਰ ਸਬ-ਅਕਾਊਂਟੈਂਟ ਤਾਇਨਾਤ ਸ਼ਾਂਤੀ ਸਰੂਪ ਨੂੰ ਡਿਊਟੀ ਦੌਰਾਨ ਇਕ ਫੋਨ ਆਇਆ, ਜਿਸ ‘ਚ ਠੱਗਾਂ ਨੇ ਕੇਂਦਰ ਸਰਕਾਰ ਦੀ ਐਪ ਯੂ.ਟੀ.ਐੱਸ. ਦਾ ਏਜੰਟ ਦੱਸਿਆ ਸੀ ਅਤੇ ਕੁਝ ਐਪਸ ਨੂੰ ਡਾਊਨਲੋਡ ਕਰਨ ਲਈ ਕਿਹਾ ਸੀ।

ਸ਼ਾਂਤੀ ਸਰੂਪ ਨੇ ਅਜਿਹਾ ਕਰਨ ‘ਤੇ ਮੋਬਾਇਲ ਦਾ ਇੱਕ ਕੋਡ ਉਸ ਠੱਗ ਦੇ ਕੋਲ ਚਲਾ ਗਿਆ ਅਤੇ ਇਸ ਦੀ ਮਦਦ ਨਾਲ ਉਸ ਦੇ ਬੈਂਕ ਖਾਤੇ ‘ਚੋਂ 6,77,074 ਰੁਪਏ ਕਢਵਾ ਲਏ ਗਏ। ਇਸ ਸਬੰਧੀ ਪੀੜਤ ਸ਼ਾਂਤੀ ਸਰੂਪ ਨੇ ਜ਼ਿਲ੍ਹਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਰੌਨੀ ਘੋਸ਼ ਪੁੱਤਰ ਇੰਦਰਜੀਤ ਘੋਸ਼ ਵਾਸੀ ਹੁਗਲੀ, ਪੱਛਮੀ ਬੰਗਾਲ, (ਭਾਰਤ )ਦੇ ਖ਼ਿਲਾਫ਼ ਆਈ.ਟੀ. ਐਕਟ ਦੀ ਧਾਰਾ 420 ਅਤੇ ਧਾਰਾ 66 ਡੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਪੀਕਰ ਕੁਲਤਾਰ ਸੰਧਵਾਂ ਵੱਲੋਂ ਵਿਧਾਨ ਸਭਾ ਦੀਆਂ ਬੈਠਕਾਂ ਦੇ ਬੁਲੇਟਿਨ ਸਬੰਧੀ ਕਿਤਾਬ ਜਾਰੀ

ਕੋਟਕਪੂਰਾ ਗੋ+ਲੀਕਾਂ+ਡ ਮਾਮਲਾ: ਸੁਖਬੀਰ ਬਾਦਲ ਫਰੀਦਕੋਟ ਦੀ ਅਦਾਲਤ ‘ਚ ਹੋਏ ਪੇਸ਼