ਬਠਿੰਡਾ ਕ+ਤ+ਲਕਾਂਡ: ਧਰਨੇ ‘ਚ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਟਹਿਰੇ ਚ ਖੜ੍ਹਾਇਆ

  • ਮਾਮਲਾ ਕਾਰੋਬਾਰੀ ਦੀ ਹੱਤਿਆ ਖਿਲਾਫ ਦਿੱਤੇ ਬੰਦ ਦੇ ਸੱਦੇ ਦਾ

ਬਠਿੰਡਾ, 29 ਅਕਤੂਬਰ 2023 : ਬਠਿੰਡਾ ਸ਼ਹਿਰ ਦੇ ਸਭ ਤੋਂ ਜਿਆਦਾ ਭੀੜ ਭੜੱਕੇ ਵਾਲੇ ਇਲਾਕੇ ਮਾਲ ਰੋਡ ਤੇ ਸ਼ਨੀਵਾਰ ਦੇਰ ਸ਼ਾਮ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਤਾਬੜ ਤੋੜ ਗੋਲੀਆਂ ਚਲਾਕੇ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਮਾਲਕ ਹਰਜਿੰਦਰ ਸਿੰਘ ਉਰਫ ਮੇਲਾ ਦੀ ਹੱਤਿਆ ਦੇ ਰੋਸ ਵਜੋਂ ਦਿੱਤੇ ਬਠਿੰਡਾ ਬੰਦ ਦੇ ਸੱਦੇ ਮੌਕੇ ਲਾਏ ਧਰਨੇ ਦੌਰਾਨ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਤਿੱਖੇ ਨਿਸ਼ਾਨੇ ਲਾਏ ਅਤੇ ਗੈਂਗਸਟਰਵਾਦ ਨੂੰ ਲੈ ਕੇ ਕਟਹਿਰੇ ‘ਚ ਖੜ੍ਹਾਇਆ। ਅੱਜ ਦੇ ਬੰਦ ਦਾ ਸੱਦਾ ਸ਼ਹਿਰ ਦੀਆਂ ਸਮੂਹ ਵਪਾਰਕ, ਬਣ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ। ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਉਹਨਾਂ ਦਾ ਅਜਿਹੇ ਪ੍ਰੋਗਰਾਮਾਂ ਵਿੱਚ ਆਉਣ ਦਾ ਮਕਸਦ ਕੋਈ ਸਿਆਸੀ ਨਹੀਂ ਬਲਕਿ ਉਹ ਤਾਂ ਖੁਦ ਇਸ ਮਾਮਲੇ ਤੋਂ ਪੀੜਤ ਹਨ ਜਿਸ ਕਰਕੇ ਉਹ ਅੱਜ ਦੇ ਧਰਨੇ ਵਿੱਚ ਸ਼ਾਮਿਲ ਹੋਏ ਹਨ।

ਉਹਨਾਂ ਕਿਹਾ ਕਿ ਉਹਨਾਂ ਨੂੰ ਅੱਜ 29 ਮਈ ਯਾਦ ਆ ਗਈ ਹੈ ਜਿਸ ਦਿਨ ਉਹਨਾਂ ਦੇ ਗੱਭਰੂ ਪੁੱਤਰ ਦੀ ਹੱਤਿਆ ਕੀਤੀ ਗਈ ਸੀ ਜਿਸ ਦਾ ਮੁੱਖ ਕਾਰਨ ਗੈਂਗਸਟਰਵਾਦ ਹੈ। ਉਹਨਾਂ ਕਿਹਾ ਕਿ ਉਹ ਗੈਂਗਸਟਰ ਕਲਚਰ ਖਿਲਾਫ ਪਿਛਲੇ ਡੇਢ ਸਾਲ ਤੋਂ ਲੜਾਈ ਲੜ ਰਹੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਇਸ ਵਿਸ਼ੇ ਪ੍ਰਤੀ ਗੰਭੀਰ ਨਹੀਂ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 1 ਨਵੰਬਰ ਨੂੰ ਬਹਿਸ ਦਾ ਸੱਦਾ ਦਿੱਤਾ ਹੋਇਆ ਹੈ ਜਿਸ ਵਿੱਚ ਪਾਣੀਆਂ ਦਾ ਮਸਲਾ ਤਾਂ ਵਿਚਾਰਿਆ ਜਾਣਾ ਹੈ ਪਰ ਇਸ ਵੇਲੇ ਸੂਬੇ ਨੂੰ ਦਰਪੇਸ਼ ਸਭ ਤੋਂ ਵੱਡੇ ਖਤਰੇ ਬਾਰੇ ਵਿਚਾਰ ਕਰਨ ਬਾਰੇ ਨਹੀਂ ਸੋਚਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਆਪਾਂ ਮੇਲਾ ਤਾਂ ਗੁਆ ਲਿਆ ਹੈ ਪਰ ਕੋਈ ਹੋਰ ਮੇਲਾ ਨਾ ਗੁਵਾਚੇ ਇਸ ਲਈ ਆਪਾਂ ਨੂੰ ਅੱਜ ਤੋਂ ਹੀ ਲੜਾਈ ਸ਼ੁਰੂ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਹੁਣ ਤਾਂ ਸਥਿਤੀ ਇਹ ਹੈ ਕਿ ਦੋ ਦੋ ਤਿੰਨ ਤਿੰਨ ਪਿੰਡਾਂ ਵਿੱਚ ਗੈਂਗਸਟਰ ਪੈਦਾ ਹੋ ਗਏ ਹਨ ਜਿਨਾਂ ਵੱਲੋਂ ਲੋਕਾਂ ਤੋਂ ਫਰੌਤੀ ਮੰਗੀ ਜਾ ਰਹੀ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਕਤਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਾਲਾਤ ਇਹ ਹਨ ਕਿ ਕਿਸੇ ਵਿਅਕਤੀ ਬਾਰੇ ਇਹ ਨਹੀਂ ਪਤਾ ਕਿ ਉਹ ਸ਼ਾਮ ਨੂੰ ਘਰ ਪਹੁੰਚੇਗਾ ਵੀ ਜਾਂ ਨਹੀਂ‌। ਉਹਨਾਂ ਐਨਆਈਏ ਦੀ ਜਾਂਚ ਦੇ ਹਵਾਲੇ ਨਾਲ ਕਿਹਾ ਕਿ ਲਾਰੈਂਸ ਬਿਸ਼ਨੋਈ ਜੇਲ੍ਹ ਵਿੱਚ ਬੈਠਾ ਪੰਜ ਕਰੋੜ ਕਮਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਨਾਕਾਮੀ ਤੇ ਦੁੱਖ ਹੀ ਪ੍ਰਗਟ ਕੀਤਾ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਕਹਿ ਰਹੇ ਹਨ ਕਿ ਗੈਂਗਸਟਰਵਾਦ ਦੀ ਸਮੱਸਿਆ ਦਾ ਹੱਲ ਕਰ ਲਿਆ ਜਾਵੇ ਨਹੀਂ ਤਾਂ ਸਥਿਤੀ ਹੱਥੋਂ ਤਿਲਕ ਜਾਵੇਗੀ। ਉਨਾਂ ਕਿਹਾ ਕਿ ਕਾਰੋਬਾਰੀ ਅਤੇ ਉਦਯੋਗਪਤੀਆਂ ਤੋਂ ਇਲਾਵਾ ਆਮ ਲੋਕ ਇਨਾ ਘਟਨਾਵਾਂ ਕਾਰਨ ਫਿਕਰਮੰਦ ਹਨ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਪਿੱਛੇ ਪਈ ਹੈ ਅਤੇ ਕਦੇ ਕੋਈ ਕਾਂਗਰਸੀ ਅਤੇ ਕਦੇ ਕਿਸੇ ਹੋਰ ਨੂੰ ਫੜਿਆ ਜਾ ਰਿਹਾ ਹੈ ਪਰ ਸੂਬੇ ਦੀ ਮੂਲ ਸਮੱਸਿਆ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਉਨਾਂ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਇੱਕ ਵਟਸਐਪ ਨੰਬਰ ਜਾਰੀ ਕਰੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਲੋਕਾਂ ਕੋਲੋਂ ਕਿੰਨੀ ਵੱਡੀ ਪੱਧਰ ਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਹੈ ਕਿ ਹਰ ਵਾਰ ਅਮਨ ਕਾਨੂੰਨ ਦੀ ਸਥਿਤੀ ਠੀਕ ਹੋਣ ਦਾ ਆ ਕੇ ਆਪਣੀ ਪਿੱਠ ਥਾਪੜ ਲੈਂਦੀ ਹੈ।

ਉਨਾਂ ਚਿੰਤਾ ਜਤਾਉਂਦਿਆਂ ਕਿਹਾ ਕਿ ਕਿੰਨੇ ਮਾੜੇ ਲਹਾਲਾਤ ਹਨ ਕਿ ਪੰਜਾਬ ਚ ਕਤਲ ਤੋਂ ਘੱਟ ਕੋਈ ਸਜ਼ਾ ਹੀ ਨਹੀਂ ਰਹਿ ਗਈ ਹੈ ‌। ਉਨਾਂ ਦੋਸ਼ ਲਾਇਆ ਕਿ ਉਹ ਪਿਛਲੇ ਸੱਤ ਮਹੀਨਿਆਂ ਤੋਂ ਸਰਕਾਰ ਨੂੰ ਪੁਕਾਰ ਪੁਕਾਰ ਕੇ ਪੁੱਛ ਰਹੇ ਹਨ ਕਿ ਲਾਰੈਂਸ ਬਿਸ਼ਨੋਈ ਦੀ ਵੀਡੀਓ ਕਿਸ ਤਰ੍ਹਾਂ ਅਜੇ ਵੀ ਚੱਲ ਰਹੀ ਹੈ ਜਦੋਂ ਕਿ ਉਸਦੇ ਲੜਕੇ ਦਾ ਗੀਤ ਪੰਜ ਮਿੰਟ ਵਿੱਚ ਬੰਦ ਕਰਵਾ ਦਿੱਤਾ ਗਿਆ । ਉਹਨਾਂ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਕੀ ਆਮ ਲੋਕਾਂ ਨੂੰ ਡਰਾ ਕੇ ਰੱਖਣ ਲਈ ਲਾਰੈਂਸ ਬਿਸ਼ਨੋਈ ਦਾ ਹਊਆ ਖੜਾ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਬੋਲਿਆ ਤਾਂ ਉਸਨੂੰ ਕਤਲ ਕਰਵਾ ਦਿੱਤਾ ਜਾਵੇਗਾ। ਬਲਕੌਰ ਸਿੰਘ ਸਿੱਧੂ ਨੇ ਇਸ ਮਸਲੇ ਨੂੰ ਲੈ ਕੇ ਹੁਣ ਸਾਰੇ ਆਮ ਲੋਕਾਂ ਨੂੰ ਇਕੱਠੇ ਹੋਕੇ ਲੜਾਈ ਲੜਨ ਦਾ ਸੱਦਾ ਵੀ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਠਿੰਡਾ ‘ਚ ਵਪਾਰੀ ਦਾ ਕਤਲ ਮਾ+ਮ+ਲਾ: ਸ਼ੂਟਰਾਂ ਦੀਆਂ ਫੋਟੋਆਂ ਜਾਰੀ ਨਾਲੇ ਪੁਲਿਸ ਨੇ ਰੱਖਿਆ 2 ਲੱਖ ਦਾ ਇਨਾਮ

ਕਾਰ ਅਤੇ ਟਰਾਲੇ ਦੀ ਜ਼ਬਰਦਸਤ ਟੱਕਰ, ਪਤੀ ਅਤੇ ਪਤਨੀ ਦੀ ਮੌਕੇ ‘ਤੇ ਹੀ ਮੌਤ, ਬੱਚੀ ਜ਼ਖਮੀ