ਬਠਿੰਡਾ ਪੁਲਿਸ ਨੇ ਪੰਚਾਇਤ ਚੋਣਾਂ ਮੌਕੇ ਘੋੜਾ ਟਰੱਕ ਤੇ ਲਿਆਂਦੀ ਭੁੱਕੀ ਕੀਤੀ ਬਰਾਮਦ, ਦੋ ਕਾਬੂ

ਬਠਿੰਡਾ,29ਸਤੰਬਰ2024: ਬਠਿੰਡਾ ਪੁਲਿਸ ਨੇ 2 ਵਿਅਕਤੀਆਂ ਨੂੰ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਕੇ ਥਾਣਾ ਸੰਗਤ ’ਚ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਸ ਕੰਮ ਲਈ ਵਰਤਿਆ ਗਿਆ ਘੋੜਾ ਟਰੱਕ ਵੀ ਕਬਜੇ ’ਚ ਲਿਆ ਹੈ। ਐੱਸ.ਐੱਸ.ਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਸੰਗਤ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸੰਗਤ ਪੁਲਿਸ ਦੀ ਪੁਲਿਸ ਪਾਰਟੀ ਨੇ ਡੱਬਵਾਲੀ ਮੇਨ ਰੋਡ ਪਿੰਡ ਪਥਰਾਲਾ ਕੋਲ ਇੱਕ ਟਰੱਕ(ਘੋੜਾ) ਨੰਬਰੀ ਪੀ.ਬੀ 03 ਏ.ਜੇ 8097 ਸੜਕ ਤੇ ਖੜਾ ਦੇਖਿਆ ਜਿਸ ਨੂੰ ਪੁਲਿਸ ਪਾਰਟੀ ਨੂੰ ਦੇਖ ਕੇ ਤੋਰਨ ਲੱਗ ਪਏ।

ਪੁਲਿਸ ਪਾਰਟੀ ਨੇ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ ਤਾਂ ਟਰੱਕ ਵਿੱਚੋਂ 5 ਗੱਟੇ ਪਲਾਸਟਿਕ ਭੁੱਕੀ ਡੋਡੇ ਪੋਸਤ ਬਰਾਮਦ ਕੀਤੇ ਜਿੰਨ੍ਹਾਂ ਦਾ ਕੁੱਲ ਵਜਨ 100 ਕਿੱਲੋ ਸੀ । ਮੁਲਜਮਾਂ ਦੀ ਪਛਾਣ ਰਣਜੀਤ ਸਿੰਘ ਉਰਫ ਨਿੱਕਾ ਪੁੱਤਰ ਮਹਿੰਦਰ ਸਿੰਘ ਵਾਸੀ ਭੱਠਲਾਂ ਰੋਡ ਧਨੌਲਾ, ਜਿਲ੍ਹਾ ਬਰਨਾਲਾ ਅਤੇ ਸਰਾਜ ਖਾਨ ਪੁੱਤਰ ਲੀਲਾ ਖਾਨ ਵਾਸੀ ਸੰਗੀ ਪੱਤੀ ਕਾਲੇਕੇ, ਜਿਲ੍ਹਾ ਬਰਨਾਲਾ ਵਜੋ ਹੋਈ। ਪੁਲਿਸ ਹੁਣ ਇਹ ਪਤਾ ਲਾਉਣ ’ਚ ਜੁਟ ਗਈ ਹੈ ਕਿ ਇਹ ਭੁੱਕੀ ਕਿੱਥੋ ਲੈ ਕੇ ਆਏ ਸਨ ਅਤੇ ਕਿੱਥੇ ਅੱਗੇ ਦੇਣਾ ਸੀ। ਮੁਲਜਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਏਗੀ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਨੇ ਫੜੀਆਂ DSP ਦੇ ਘਰੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀਆਂ ਚੋਰਨੀਆਂ

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 1-10-2024