ਬਠਿੰਡਾ: ਡਰੇਨ ’ਚ ਡਿੱਗਿਆ ਟਰਾਲਾ, ਕਲੀਨਰ ਦੀ ਮੌਤ

ਬਠਿੰਡਾ, 29 ਮਈ 2025: ਬਠਿੰਡਾ-ਤਲਵੰਡੀ ਸਾਬੋ ਸੜਕ ਤੇ ਪੈਂਦੇ ਪਿੰਡ ਜੀਵਨ ਸਿੰਘ ਵਾਲਾ ਦੇ ਨਜਦੀਕ ਦਿਨ ਚੜ੍ਹਦੇ ਸਾਰ ਬੇਕਾਬੂ ਹੋ ਕੇ ਸੀਮਿੰਟ ਨਾਲ ਭਰਿਆ ਇੱਕ ਘੋੜਾ ਟਰਾਲਾ ਲਸਾੜਾ ਡਰੇਨ ’ਚ ਡਿੱਗ ਪਿਆ ਜਿਸ ਦੇ ਸਿੱਟੇ ਵਜੋਂ ਕਲੀਨਰ ਦੀ ਮੌਤ ਹੋ ਗਈ ਹੈ ਜਦੋਂਕਿ ਡਰਾਈਵਰ ਛਾਲ ਮਾਰਨ ਵਿੱਚ ਸਫਲ ਰਿਹਾ ਹੈ। ਮ੍ਰਿਤਕ ਕੰਡਕਟਰ ਹਰਿਆਣਾ ਦੇ ਝੱਜਰ ਜਿਲ੍ਹੇ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਰਾਤ ਕਾਰਜ ’ਚ ਲੱਗੀਆਂ ਟੀਮਾਂ ਨੇ ਮ੍ਰਿਤਕ ਦੀ ਲਾਸ਼ ਬਾਹਰ ਕਢੳਾਉਣ ਤੋਂ ਬਾਅਦ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਘਟਨਾ ਦਾ ਪਤਾ ਲਗਦਿਆਂ ਡੀ ਐਸ ਪੀ ਤਲਵੰਡੀ ਸਾਬੋ , ਥਾਣਾ ਇੰਚਾਰਜ ਤੇ ਸੜਕ ਸੁਰੱਖਿਆ ਫੋਰਸ ਦੇ ਜੁਆਨ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਜਾਣਕਾਰੀ ਅਨੁਸਾਰ ਕਾਫੀ ਮੁਸ਼ੱਕਤ ਤੋਂ ਬਾਅਦ ਮਸ਼ੀਨਾਂ ਰਾਹੀਂ ਟਰਾਲਾ ਡਰੇਨ ਚੋਂ ਬਾਹਰ ਕੱਢ ਲਿਆ ਹੈ।

ਤਲਵੰਡੀ ਸਾਬੋ ਦੇ ਡੀ ਐਸ ਪੀ ਰਾਜੇਸ਼ ਸੁਨੇਹੀ ਬੱਤਾ ਨੇ ਦੱਸਿਆ ਕੇ ਉਨ੍ਹਾਂ ਨੂੰ ਸਵੇਰੇ ਹਾਦਸੇ ਦੀ ਸੂਚਨਾ ਮਿਲੀ ਸੀ ਕੇ ਲਸਾੜਾ ਡਰੇਨ ’ਚ ਸੀਮਿੰਟ ਦਾ ਭਰਿਆ ਟਰਾਲਾ ਡਿੱਗ ਪਿਆ ਜਿਸ ’ਚ ਦੋ ਵਿਅਕਤੀ ਸਵਾਰ ਸਨ। ਉਨ੍ਹਾਂ ਦੱਸਿਆ ਕਿ ਡਰਾਈਵਰ ਮੌਕੇ ਤੋਂ ਛਾਲ ਮਾਰ ਕੇ ਬਾਹਰ ਨਿਕਲ ਗਿਆ ਸੀ। ਉਨ੍ਹਾਂ ਦੱਸਿਆ ਕੇ ਸਥਾਨਕ ਲੋਕਾਂ ਅਤੇ ਵਲੰਟੀਅਰਾਂ ਦੀ ਮੱਦਦ ਨਾਲ ਬਚਾ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਥੋੜ੍ਹੇ ਸਮੇਂ ਲਈ ਸੜਕ ਤੇ ਜਾਮ ਲੱਗਿਆ ਸੀ ਜਿਸ ਨੂੰ ਟਰੈਫਿਕ ਪੁਲਸ ਨੇ ਬਦਲਵੇਂ ਰਸਤਿਆਂ ਰਾਹੀਂ ਲੰਘਾਇਆ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਘੋੜਾ ਟਰਾਲਾ ਨਾਲ ਇਹ ਘਟਨਾ ਕਰੀਬ ਸਵੇਰੇ 6 ਵਜੇ ਵਾਪਰੀ ਜਦੋਂ ਸੜਕ ਤੇ ਜਾ ਰਿਹਾ ਇਹ ਟਰਾਲਾ ਅਚਾਨਕ ਬੇਕਾਬੂ ਹੋ ਗਿਆ ਅਤੇ ਡਰੇਨ ’ਚ ਡਿੱਗ ਪਿਆ।

ਲੋਕਾਂ ਦਾ ਕਹਿਣਾ ਹੈ ਕਿ ਤੰਗ ਪੁਲ ਕਾਰਨ ਨਿੱਤ ਰੋਜ ਹੁੰਦੇ ਹਾਦਸਿਆਂ ਤੋਂ ਪ੍ਰਸ਼ਾਸ਼ਨ ਕੋਈ ਸਬਕ ਨਹੀਂ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲ ਦੀ ਰੇÇਲੰਗ ਵੀ ਸਹੀ ਨਹੀਂ ਜੋ ਹਾਦਸੇ ਦਾ ਕਾਰਨ ਬਣਦੀ ਹੈ। ਤੰਗ ਪੁਲ ਕਾਰਨ ਆਏ ਦਿਨ ਹੁੰਦੇ ਹਾਦਸਿਆ ਚ ਅਜਾਈ ਜਾਂਦੀਆਂ ਜਾਨਾਂ ਤੋਂ ਪ੍ਰਸ਼ਾਸਨ ਸਬਕ ਨਹੀਂ ਲੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਰੇਨ ਦੇ ਅੱਗੇ ਜੋ ਸਪੀਡ ਬਰੇਕਰ ਬਣਾਏ ਗਏ ਹਨ ਉਹ ਬਹੁਤ ਵੱਡੇ ਹਨ ਤੇ ਉਸ ਤੋਂ ਕੋਈ ਵੀ ਵਹੀਕਲ ਬੇਕਾਬੂ ਹੋਕੇ ਡਰੇਨ ’ਚ ਡਿੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਇਸ ਪੁਲ ਨੂੰ ਚੌੜਾ ਕਰ ਦਿੱਤਾ ਜਾਂਦਾ ਤਾਂ ਇਹ ਹਾਦਸਾ ਨਹੀਂ ਵਾਪਰਨਾ ਸੀ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੋ ਵੱਡੇ-ਵੱਡੇ ਸਪੀਡ ਬਰੇਕਰ ਬਣਾਏ ਗਏ ਹਨ ਉਨ੍ਹਾਂ ਨੂੰ ਛੋਟਾ ਕੀਤਾ ਜਾਵੇ।

ਬਠਿੰਡਾ ਦੇ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਅੱਜ ਫਿਰ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਥੋੜ੍ਹਾ ਸਮਾਂ ਗੱਲਾਂ ਹੁੰਦੀਆਂ ਹਨ ਤੇ ਫਿਰ ਸਾਰੇ ਭੁੱਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੁਲ ਨੂੰ ਚੌੜਾ ਕਿਤੇ ਬਿਨ੍ਹਾਂ ਇਸ ਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਪ੍ਰੰਤੂ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ ਜੋਕਿ ਚਿੰਤਾਜਨਕ ਰੁਝਾਨ ਹੈ। ਦੱਸਣਾ ਬਣਦਾ ਹੈ ਕਿ ਪਿਛਲੀ 25 ਦਸੰਬਰ ਨੂੰ ਇੱਕ ਬੱਸ ਵੀ ਲਸਾੜਾ ਡਰੇਨ ’ਚ ਡਿੱਗ ਪਈ ਸੀ ਜਿਸ ਕਾਰਨ ਅੱਠ ਸਵਾਰੀਆਂ ਦੀਆਂ ਜਾਨਾਂ ਅਜਾਈ ਚਲੀਆਂ ਗਈਆਂ ਸਨ। ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦਾ ਢੁੱਕਵਾਂ ਤੇ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਵੀ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਮੰਤਰੀ ਨੇ ਲੁਧਿਆਣਾ ਦੇ ਨਿਊ ਕੈਲਾਸ਼ ਨਗਰ ‘ਚ ਜਾਂਚ ਦੌਰਾਨ ਡੇਂਗੂ ਦਾ ਲਾਰਵਾ ਲੱਭਿਆ

ਲੁਧਿਆਣਾ ਜ਼ਿਮਨੀ ਚੋਣ: ਸੰਜੀਵ ਅਰੋੜਾ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ