ਚੰਡੀਗੜ੍ਹ, 13 ਜੁਲਾਈ 2025 – BBMB ਵੱਲੋਂ CISF ਅਧਿਕਾਰੀਆਂ ਦੀ ਰਿਹਾਇਸ਼ ਅਲਾਟਮੈਂਟ ‘ਤੇ ਰੋਕ ਲਾ ਦਿੱਤੀ ਗਈ ਹੈ। ਨੰਗਲ ਟਾਊਨਸ਼ਿਪ ਦੇ ਵਿਚ 142 CISF ਅਧਿਕਾਰੀਆਂ ਨੂੰ ਇਹ ਰਿਹਾਇਸ਼ ਮਿਲਣੀ ਸੀ।
ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ‘ਚ CISF ਅਧਿਕਾਰੀਆਂ ਦੀ ਤਾਇਨਾਤੀ ਵਿਰੁੱਧ ਮਤਾ ਪਾਸ ਕੀਤਾ ਗਿਆ ਸੀ। ਇਸ ਮਤੇ ਤੋਂ ਬਾਅਦ BBMB ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ BBMB ਪ੍ਰਬੰਧਕਾਂ ਵੱਲੋਂ ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ। ਨੰਗਲ ਟਾਊਨਸ਼ਿਪ ਦੇ ਵਿਚ 142 CISF ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਮਕਾਨ ਅਲਾਟ ਕੀਤੇ ਜਾਣੇ ਸਨ।
ਜਦੋਂ ਕਿ BBMB ‘ਚ ਦੋ ਹੋਰ ਭਾਈਵਾਲ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਨੇ BBMB ‘ਤੇ CISF ਅਧਿਕਾਰੀਆਂ/ਕਰਮਚਾਰੀਆਂ ਦੀ ਤਾਇਨਾਤੀ ਦਾ ਸਮਰਥਨ ਕੀਤਾ ਹੈ।

