ਬਠਿੰਡਾ: 26 ਦਸੰਬਰ 2020 – ਕੰਗਣਾ ਰਣੌਤ ਦੇ ਟਵੀਟ ਤੋਂ ਸੁਰਖੀਆਂ ‘ਚ ਆਈ ਬਠਿੰਡਾ ਦੀ 80 ਸਾਲ ਦੀ ਮਹਿੰਦਰ ਕੌਰ ਨੂੰ ਸੋਨੇ ਦੇ ਤਗਮੇ ਨਾਲ ਸਨਮਾਨਿਤ ਕੀਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡੀਆਂ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੂੰ ਸੁਪਰੀਮ ਸਿੱਖ ਸੁਸਾਇਟੀ ਆਫ ਓਕਲੈਂਡ ਅਤੇ ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ ਨੇ ਸ਼ੁੱਧ ਸੋਨੇ ਦੇ ਮੈਡਲ ਸੌਂਪ ਕੇ ਸਨਮਾਨਿਤ ਕੀਤਾ।
ਮਹਿੰਦਰ ਕੌਰ ਦੀ ਤਸਵੀਰ ‘ਤੇ ਕੰਗਣਾ ਨੇ ਟਵੀਟ ਕੀਤਾ ਸੀ ਕਿ ਪੰਜਾਬ ‘ਚ ਅਜਿਹਾ ਕੰਮ ਕਰਨ ਵਾਲੀਆਂ 100-100 ਰੁਪਏ ‘ਚ ਮਿਲ ਜਾਂਦੀਆਂ ਹਨ। ਇਸ ਤੋਂ ਬਾਅਦ ਪੂਰਾ ਪੰਜਾਬ ਸੋਸਲ ਮੀਡੀਆ ‘ਤੇ ਕੰਗਣਾ ਦੇ ਪਿੱਛੇ ਪੈ ਗਿਆ। ਕੰਗਨਾ ਨੇ ਵਿਵਾਦ ਵਧਦਾ ਦੇਖ ਆਪਣਾ ਟਵੀਟ ਹਟਾ ਲਿਆ ਸੀ।
ਇਹ ਪੁਰਸ਼ਕਾਰ ਦੇਣ ਲਈ ਕੌਮਾਂਤਰੀ ਕਬੱਡੀ ਖਿਡਾਰੀ ਖੁਸ਼ੀ ਦੁੱਗਾਂ, ਜਗਦੀਪ ਸਿੰਘ ਬੋਲੀਨਾ, ਦੀਪਾ ਸਰਪੰਚ ਬਾਜਵਾ ਕਲਾਂ, ਹਰਵੀਰ ਸਿੰਘ, ਵਰਿੰਦਰ ਸਿੰਘ ਮਾਨਕੇਧਾਰੀ, ਪਰਮਿੰਦਰ ਸਿੰਘ ਮਨਕਢੇਰੀ, ਐਕਸੀਅਨ ਹਰਵੇਲ ਸਿੰਘ ਧਾਲੀਵਾਲ, ਦਲਵੀਰ ਸਿੰਘ ਜੌਹਲ ਅਤੇ ਗਗਨਦੀਪ ਸਿੰਘ ਖਿੱਲਰੀਆਂ ਵਿਸ਼ੇਸ਼ ਤੌਰ ‘ਤੇ ਪਿੰਡ ਜੰਡੀਆਂ ਪੁੱਜੇ।