ਚੰਡੀਗੜ੍ਹ, 26 ਅਗਸਤ 2023 – ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ 11 ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ। ਇਸ ਸੰਬੰਧੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। CM ਭਗਵੰਤ ਮਾਨ ਨੇ ਗਰਵਨਰ ਬਨਵਾਰੀ ਲਾਲ ਪਰੋਹਿਤ ਨੂੰ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਰਾਜ ਲਾਗੂ ਕਰਨਾ ਗੈਰ-ਸਵਿਧਾਨਿਕ ਹੈ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਸਾਹਿਬ ਤੁਹਾਡੀਆਂ ਚਿੱਠੀਆਂ ਦਾ ਜਵਾਬ ਦੇਵਾਂਗੇ। ਪਰ ਕੁਝ ਸਮਾਂ ਤਾਂ ਲਗਦਾ ਹੀ ਹੈ। ਉਥੇ ਹੀ ਮਾਨ ਨੇ ਗਵਰਨਰ ਨੂੰ ਕੁੱਝ ਸਵਾਲ ਪੁੱਛਦਿਆਂ ਕਿਹਾ ਕਿ,
- ਗਵਰਨਰ ਸਾਬ੍ਹ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਕੋਲ ਫਸਿਆ ਹੋਇਆ ਹੈ, ਕੀ ਤੁਸੀਂ ਪੰਜਾਬ ਦਾ ਪੈਸਾ ਲੈਣ ਲਈ ਕੇਂਦਰ ਕੋਲ ਚੱਲੋਗੇ ?
- ਤੁਸੀਂ ਕਦੇ ਮੈਨੂੰ ਕਿਸਾਨਾਂ ਬਾਰੇ ਪੁੱਛਿਆ ?
- ਕਦੇ ਕਿਹਾ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਕਰਵਾ ਦਿੰਦੇ ਹਾਂ…ਤੁਸੀਂ ਕਦੇ ਪੰਜਾਬ ਨਾਲ ਖੜ੍ਹੇ ?
- ਤੁਸੀਂ ਪੰਜਾਬ ਦੇ ਗਵਰਨਰ ਹੋ…ਤੁਸੀਂ ਕਦੇ ਪੰਜਾਬ ਯੂਨੀਵਰਸਿਟੀ ਬਾਰੇ ਕਦੇ ਮੇਰੇ ਨਾਲ ਗੱਲ ਕੀਤੀ…ਸਾਡਾ ਵਰਸਾ ਜੁੜਿਆ ਹੋਇਆ ਹੈ ਪੰਜਾਬ ਯੂਨੀਵਰਸਿਟੀ ਨਾਲ…..ਪਰ ਤੁਸੀਂ ਹਰਿਆਣਾ ਨਾਲ ਮੀਟਿੰਗ ਦੌਰਾਨ ਕਿਸ ਦੀ ਪੈਰਵੀਂ ਕਰ ਰਹੇ ਸੀ…?
ਜ਼ਿਕਰਯੋਗ ਹੈ ਕਿ ਆਪਣੇ ਰਾਜਪਾਲ ਨੇ ਆਪਣੇ ਪਿਛਲੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਚਿਤਾਵਨੀ ਦਿੱਤੀ ਹੈ, ਇਹ ਪੱਤਰ 15 ਅਗਸਤ ਨੂੰ ਲਿਖਿਆ ਗਿਆ ਸੀ।