ਨਵੀਂ ਦਿੱਲੀ, 22 ਦਸੰਬਰ 2022 – ਅੱਜ ਸਵੇਰ ਅਚਾਨਕ ਦਿੱਲੀ ਹਵਾਈ ਅੱਡੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਗਏ। ਜਿੱਥੇ ਉਹਨਾਂ ਨੇ ਪੰਜਾਬੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਨੇ ਪੰਜਾਬੀਆਂ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਦੀ ਜਾਣਕਾਰੀ ਲਈ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਮਾਨ ਨੇ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੇ ਜਲਦ ਪੰਜਾਬ ਹੈਲਪ ਡੈਸਕ ਬਣਾਉਣ ਦੀ ਗੱਲ ਕਹੀ। ਇਹ ਹੈਲਪ ਡੈਸਕ ਪੰਜਾਬੀਆਂ ਦੀ ਹਰ ਮੁਸ਼ਕਲ ਨੂੰ ਦੂਰ ਕਰੇਗਾ। ਇਸ ਤੋਂ ਬਿਨਾ ਮਾਨ ਨੇ PRTC ਦੀ ਵੋਲਵੋ ਬੱਸਾਂ ਦਾ ਵੀ ਫੀਡਬੈਕ ਲਿਆ।