ਚੰਡੀਗੜ੍ਹ, 19 ਮਾਰਚ 2022 – ਪੰਜਾਬ ਕੈਬਨਿਟ ਦੇ 10 ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਜਦੋਂ ਕਿ ਅਜੇ ਮਹਿਕਮਿਆਂ ਦੀ ਵੰਡ ਕੀਤੀ ਜਾਣੀ ਹੈ। 10 ਮੰਤਰੀ ਸਹੁੰ ਚੱਕ ਚੁੱਕ ਹਨ, ਜਿਨ੍ਹਾਂ ‘ਚੋਂ 8 ਪਹਿਲੀ ਵਾਰ ਵਿਧਾਇਕ ਬਣੇ ਹਨ। ਸਭ ਤੋਂ ਪਹਿਲਾਂ ਵਿਧਾਇਕ ਹਰਪਾਲ ਚੀਮਾ ਨੇ ਮੰਤਰੀ ਵਜੋਂ ਸਹੁੰ ਚੁੱਕੀ। ਉਹ ਮਾਨ ਸਰਕਾਰ ਦਾ ਦਲਿਤ ਚਿਹਰਾ ਹੈ। ਇਸ ਉਪਰੰਤ ਡਾ: ਬਲਜੀਤ ਕੌਰ ਨੇ ਸਹੁੰ ਚੁੱਕੀ। ਤੀਜੇ ਨੰਬਰ ‘ਤੇ ਹਰਭਜਨ ਸਿੰਘ ਈ.ਟੀ.ਓ. ਸਹੁੰ ਚੁੱਕਣ ਤੋਂ ਬਾਅਦ ਦੁਪਹਿਰ 2 ਵਜੇ ਮਾਨ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਹੋਵੇਗੀ।
ਪੰਜਾਬ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਇਸ ਲਈ ਮੰਤਰੀ ਮੰਡਲ ਦਾ ਵਿਸਤਾਰ ਬਾਅਦ ਵਿੱਚ 7 ਨਵੇਂ ਮੰਤਰੀਆਂ ਲਈ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਹ ਸਮਾਗਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਹੋਇਆ।
ਸਹੁੰ ਚੁੱਕ ਸਮਾਗਮ ਲਈ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਪਰਿਵਾਰ ਸਮੇਤ ਪੁੱਜੇ ਹਨ। ਮੰਤਰੀ ਬਣਨ ਵਾਲੇ ਵਿਧਾਇਕ ਵੀ ਪਰਿਵਾਰ ਨੂੰ ਨਾਲ ਲੈ ਕੇ ਆਏ ਹਨ। ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸੀਐਮ ਭਗਵੰਤ ਮਾਨ ਦੇ ਬੇਟੇ ਦਿਲਸ਼ਾਨ ਮਾਨ ਅਤੇ ਬੇਟੀ ਸੀਰਤ ਕੌਰ ਮਾਨ ਵੀ ਪਹੁੰਚੇ ਹਨ।
- ਹਰਪਾਲ ਚੀਮਾ ਨੇ ਸਭ ਤੋਂ ਪਹਿਲਾਂ ਅਹੁਦੇ ਦੀ ਸਹੁੰ ਚੁੱਕੀ
- ਦੂਜੇ ਨੰਬਰ ’ਤੇ ਡਾ: ਬਲਜੀਤ ਕੌਰ ਨੇ ਸਹੁੰ ਚੁੱਕੀ
- ਤੀਜੇ ਨੰਬਰ ‘ਤੇ ਹਰਭਜਨ ਸਿੰਘ ਈ.ਟੀ.ਓ. ਨੇ ਸਹੁੰ ਚੁੱਕੀ
- ਚੌਥੇ ਨੰਬਰ ‘ਤੇ ਡਾ: ਵਿਜੇ ਸਿੰਗਲਾ ਨੇ ਸਹੁੰ ਚੁੱਕੀ
- ਪੰਜਵੇਂ ਨੰਬਰ ‘ਤੇ ਲਾਲਚੰਦ ਕਟਾਰੂਚੱਕ ਨੇ ਸਹੁੰ ਚੁੱਕੀ
- ਛੇਵੇਂ ਨੰਬਰ ’ਤੇ ਗੁਰਮੀਤ ਸਿੰਘ ਮੀਤ ਹੇਅਰ ਨੇ ਸਹੁੰ ਚੁੱਕੀ
- ਸੱਤਵੇਂ ਨੰਬਰ ’ਤੇ ਕੁਲਦੀਪ ਧਾਲੀਵਾਲ ਨੂੰ ਸਹੁੰ ਚੁਕਾਈ ਗਈ
- ਅੱਠਵੇਂ ਨੰਬਰ ’ਤੇ ਲਾਲਜੀਤ ਸਿੰਘ ਭੁੱਲਰ ਨੂੰ ਸਹੁੰ ਚੁਕਾਈ ਗਈ
- ਨੌਵੇਂ ਨੰਬਰ ‘ਤੇ ਬ੍ਰਹਮ ਸ਼ੰਕਰ ਨੇ ਸਹੁੰ ਚੁੱਕੀ
- ਦਸਵੇਂ ਨੰਬਰ ‘ਤੇ ਹਰਜੋਤ ਸਿੰਘ ਬੈਂਸ ਨੇ ਸਹੁੰ ਚੁੱਕੀ