ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਪੰਜਾਬ ‘ਚ ਰੋਕੀ ਗਈ “ਭਾਰਤ ਜੋੜੋ ਯਾਤਰਾ”

ਜਲੰਧਰ, 14 ਜਨਵਰੀ 2023 – ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਸ਼ਨੀਵਾਰ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਮੌਤ ਹੋ ਗਈ। ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਫਗਵਾੜਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਰਸਤੇ ਵਿਚ ਹੀ ਮੌਤ ਹੋ ਗਈ ਹੈ।

ਇਸ ਖਬਰ ਤੋਂ ਬਾਅਦ ਰਾਹੁਲ ਨੇ ਭਾਰਤ ਜੋੜੋ ਯਾਤਰਾ ਰੋਕ ਦਿੱਤੀ ਹੈ ਅਤੇ ਉਨ੍ਹਾਂ ਨੂੰ ਦੇਖਣ ਹਸਪਤਾਲ ਰਵਾਨਾ ਹੋ ਗਏ ਹਨ। ਫਿਲਹਾਲ ਹਸਪਤਾਲ ਦੇ ਬਾਹਰ ਕਾਂਗਰਸੀਆਂ ਦੀ ਭੀੜ ਲੱਗੀ ਹੋਈ ਹੈ।

ਸ਼ਨੀਵਾਰ ਸਵੇਰੇ ਇਹ ਯਾਤਰਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਫਗਵਾੜਾ ਵੱਲ ਜਾ ਰਹੀ ਸੀ। ਵੀਡੀਓ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ 76 ਸਾਲਾ ਸੰਤੋਖ ਰਾਹੁਲ ਤੋਂ ਕੁਝ ਦੂਰੀ ‘ਤੇ ਪੈਦਲ ਚੱਲ ਰਹੇ ਸਨ।

ਰਾਹੁਲ ਗਾਂਧੀ ਨੇ ਫਿਲੌਰ ਵਿੱਚ ਭੱਟੀਆਂ ਤੱਕ ਯਾਤਰਾ ਕੱਢੀ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਯਾਤਰਾ ਨੂੰ ਰੋਕ ਦਿੱਤਾ ਗਿਆ। ਰਾਹੁਲ ਗਾਂਧੀ ਕੁਝ ਦੇਰ ਬਾਅਦ ਕਾਰ ‘ਚ ਕੁਝ ਕਾਂਗਰਸੀ ਨੇਤਾਵਾਂ ਨਾਲ ਰਵਾਨਾ ਹੋ ਗਏ। ਦੱਸਿਆ ਜਾ ਰਿਹਾ ਹੈ ਕੇ ਉਹ ਕੁੱਝ ਸਮੇ ‘ਚ ਹੀ ਹਸਪਤਾਲ ਪਹੁੰਚਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਰਾਬ ਠੇਕੇਦਾਰ ਮੱਖਣ ਸਿੰਘ ਕ+ਤ+ਲ ਕੇਸ: ਲੁਧਿਆਣਾ ਦੇ ਨੌਜਵਾਨ ਨੇ ਮੁਹੱਈਆ ਕਰਵਾਏ ਸੀ ਹਥਿਆਰ, ਮਹਾਰਾਸ਼ਟਰ ਤੋਂ 3 ਗੈਂਗਸਟਰ ਗ੍ਰਿਫਤਾਰ

ਪਾਕਿ ਅੰਬੈਸੀ ‘ਚ ਮਹਿਲਾ ਪ੍ਰੋਫੈਸਰ ਨਾਲ ਛੇੜਛਾੜ ਦਾ ਮਾਮਲਾ: ਪਾਕਿ ਵਿਦੇਸ਼ ਮੰਤਰਾਲਾ ਨੇ ਦਿੱਤਾ ਜਾਂਚ ਦਾ ਭਰੋਸਾ