ਡਰੱਗਜ਼ ਮਾਮਲੇ ‘ਚ ਸਜ਼ਾਯਾਫ਼ਤਾ ਭੋਲਾ ਨੂੰ ਮਿਲੀ ਰਾਹਤ: ਹਾਈਕੋਰਟ ਨੇ ਮਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੀ ਦਿੱਤੀ ਇਜਾਜ਼ਤ

  • ਧਾਰਮਿਕ ਰਸਮਾਂ ਪੂਰੀਆਂ ਕਰਨ ਅਤੇ ਮਾਤਾ ਦੀਆਂ ਅਸਥੀਆਂ ਵਿਸਰਜਣ ਲਈ19 ਜੂਨ ਤੱਕ ਦਾ ਮਿਲਿਆ ਸਮਾਂ

ਚੰਡੀਗੜ੍ਹ, 16 ਜੂਨ 2023 – ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਕੇਸ ਦੇ ਸਰਗਨਾ ਜਗਦੀਸ਼ ਭੋਲਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਭੋਲਾ ਦੀ ਮਾਂ ਦੀ 8 ਜੂਨ ਨੂੰ ਮੌਤ ਹੋ ਗਈ ਸੀ। ਇਸ ਕਾਰਨ ਭੋਲਾ ਨੂੰ ਧਾਰਮਿਕ ਰਸਮਾਂ ਪੂਰੀਆਂ ਕਰਨ ਅਤੇ ਮਾਤਾ ਦੀਆਂ ਅਸਥੀਆਂ ਵਿਸਰਜਣ ਲਈ ਹਾਈ ਕੋਰਟ ਤੋਂ 19 ਜੂਨ ਤੱਕ ਦਾ ਸਮਾਂ ਮਿਲਿਆ ਹੈ।

ਹਾਈਕੋਰਟ ਨੇ ਭੋਲਾ ਨੂੰ ਅੱਜ ਤੋਂ 18 ਜੂਨ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਖੰਡ ਪਾਠ ਅਤੇ 19 ਜੂਨ ਨੂੰ ਅਸਥੀਆਂ ਦੇ ਵਿਸਰਜਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਪਰ ਉਸ ਨੂੰ ਪੁਲਿਸ ਹਿਰਾਸਤ ਵਿਚ ਰਹਿੰਦਿਆਂ ਹੀ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਪੈਣਗੀਆਂ। ਇਸ ਦੇ ਲਈ ਭੋਲਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਦੋ ਆਈਪੀਐਸ ਅਧਿਕਾਰੀਆਂ, ਇੱਕ ਪੁਰਸ਼ ਅਤੇ ਇੱਕ ਮਹਿਲਾ ਅਧਿਕਾਰੀ ਨੂੰ ਸੌਂਪੀ ਗਈ ਹੈ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਹਨ।

ਮੁਲਜ਼ਮ ਭੋਲਾ ਨੂੰ 19 ਜੂਨ ਦੀ ਸ਼ਾਮ ਨੂੰ ਪੁਲੀਸ ਹਿਰਾਸਤ ਵਿੱਚ ਸਾਰੀਆਂ ਧਾਰਮਿਕ ਰਸਮਾਂ ਪੂਰੀਆਂ ਕਰਨ ਮਗਰੋਂ ਅਸਥੀਆਂ ਵਿਸਰਜਨ ਮਗਰੋਂ ਮੁੜ ਜੇਲ੍ਹ ਲਿਆਂਦਾ ਜਾਵੇਗਾ।

ਜਗਦੀਸ਼ ਭੋਲਾ ਇੱਕ ਅੰਤਰਰਾਸ਼ਟਰੀ ਪਹਿਲਵਾਨ ਰਿਹਾ ਹੈ ਅਤੇ ਅਰਜੁਨ ਅਵਾਰਡ ਜੇਤੂ ਵੀ ਹੈ। ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਦੇ ਅਹੁਦੇ ’ਤੇ ਭਰਤੀ ਹੋਏ ਸਨ। ਸਾਲ 2013 ‘ਚ ਭੋਲਾ ਖਿਲਾਫ 6,000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਦਾ ਪਰਦਾਫਾਸ਼ ਹੋਇਆ ਸੀ। ਜਾਂਚ ਤੋਂ ਪਤਾ ਲੱਗਾ ਕਿ ਉਹ ਡਰੱਗਜ਼ ਕੇਸ ਦਾ ਮਾਸਟਰ ਮਾਈਂਡ ਸੀ। ਭੋਲਾ ਨੂੰ ਡਰੱਗਜ਼ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਦੋਂ ਤੋਂ ਉਹ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗਿਆਨੀ ਰਘੁਬੀਰ ਸਿੰਘ ਬਣੇ ਅਕਾਲ ਤਖ਼ਤ ਦੇ ਨਵੇਂ ਜਥੇਦਾਰ: ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ

ਪਤੀ ਨਾਲ ਹੋਈ ਲੜਾਈ ਤਾਂ ਪਤਨੀ ਨੇ ਗੁੱਸੇ ‘ਚ 3 ਸਾਲ ਦੇ ਬੇਟੇ ਨੂੰ ਕਈ ਘੰਟੇ ਦਰੱਖਤ ਨਾਲ ਬੰਨ੍ਹ ਕੇ ਰੱਖਿਆ